ਬਚਪਨ ਵਿੱਚ ਲੜਾਕੂ ਜਹਾਜ਼ਾਂ ਨੂੰ ਉੱਡਦੇ ਦੇਖ ਕੇ ਮੈਨੂੰ ਲੱਗਿਆ ਸੀ ਕਿ ਅਸਮਾਨ ਹੀ ਮੇਰਾ ਟਿਕਾਣਾ ਹੈ। ਉੱਚੀ ਉਡਾਣ ਦਾ ਸੁਪਨਾ ਸਾਕਾਰ ਕਰਨ ਵਾਲੀ ਸਹਿਜਪ੍ਰੀਤ ਅਤੇ ਕੋਮਲਪ੍ਰੀਤ ਨੂੰ ਜਦੋਂ ਹੈਦਰਾਬਾਦ ਵਿੱਚ ਫਲਾਇੰਗ ਅਫ਼ਸਰ ਵਜੋਂ ਚੁਣਿਆ ਗਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸਖ਼ਤ ਮਿਹਨਤ ਨਾਲ ਦੋਵਾਂ ਨੇ ਸਫ਼ਲਤਾ ਹਾਸਿਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਦੋਵੇਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੋਹਾਲੀ ਦੀਆਂ ਵਿਦਿਆਰਥਣਾਂ ਹਨ। ਸੰਸਥਾ ਦੇ ਡਾਇਰੈਕਟਰ ਸੇਵਾਮੁਕਤ ਮੇਜਰ ਜਨਰਲ ਜੇ.ਐਸ.ਸੰਧੂ ਨੇ ਦੱਸਿਆ ਕਿ ਹਰ ਸੈਸ਼ਨ ਤੋਂ ਬਾਅਦ 25 ਲੜਕੀਆਂ ਦੀ ਚੋਣ ਕੀਤੀ ਜਾਂਦੀ ਹੈ। ਇਸ ਵਾਰ ਸਹਿਜਪ੍ਰੀਤ ਅਤੇ ਕੋਮਲਪ੍ਰੀਤ ਨੂੰ ਚੁਣਿਆ ਗਿਆ ਹੈ।
ਦੱਸ ਦੇਈਏ ਸਹਿਜਪ੍ਰੀਤ ਕੌਰ ਅੰਮ੍ਰਿਤਸਰ ਦੇ ਪਿੰਡ ਸੱਤੋਵਾਲ ਦੀ ਰਹਿਣ ਵਾਲੀ ਹੈ। ਸਹਿਜਪ੍ਰੀਤ ਦੇ ਪਿਤਾ ਵੀ ਫੌਜ ਵਿੱਚ ਸੂਬੇਦਾਰ ਮੇਜਰ ਹਨ। ਜਦਕਿ ਕੋਮਲਪ੍ਰੀਤ ਕੌਰ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਕੋਮਲਪ੍ਰੀਤ ਦੇ ਪਿਤਾ ਪੰਜਾਬ ਪੁਲਿਸ ਵਿੱਚ ਏ.ਐਸ.ਆਈ ਹਨ।