ਨਿਊਜ਼ੀਲੈਂਡ ‘ਚ ਬੱਸ ਡਰਾਈਵਰਾਂ ‘ਤੇ ਹੁੰਦੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਨੀਵਾਰ ਰਾਤ ਨੂੰ ਇੱਕ ਘੰਟੇ ਦੇ ਅੰਦਰ ਦੋ ਬੱਸ ਡਰਾਈਵਰਾਂ ‘ਤੇ ਹਮਲਾ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 7.40 ਵਜੇ ਕਸਟਮ ਸਟ੍ਰੀਟ ਈਸਟ ‘ਤੇ ਬੁਲਾਇਆ ਗਿਆ ਜਦੋਂ ਇੱਕ ਯਾਤਰੀ ਦੁਆਰਾ ਇੱਕ ਬੱਸ ਡਰਾਈਵਰ ਨੂੰ ਕਈ ਵਾਰ ਮੁੱਕੇ ਮਾਰੇ ਗਏ ਸੀ। ਇਸ ਦੌਰਾਨ ਇੱਕ 58 ਸਾਲਾ ਵਿਅਕਤੀ ਨੂੰ ਘਟਨਾ ਸਥਾਨ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਮਗਰੋਂ ਰਾਤ 8.30 ਵਜੇ ਦੇ ਕਰੀਬ, ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਇੱਕ ਰਿਪੋਰਟ ਮਿਲੀ ਹੈ ਕਿ ਗ੍ਰੇ ਲਿਨ ਵਿੱਚ ਇੱਕ ਬੱਸ ਵਿੱਚ ਸਵਾਰ ਯਾਤਰੀ ਵੱਲੋਂ ਇੱਕ ਹੋਰ ਬੱਸ ਡਰਾਈਵਰ ‘ਤੇ ਹਮਲਾ ਕੀਤਾ ਗਿਆ ਹੈ। ਹਾਲਾਂਕਿ ਇੱਥੇ ਯਾਤਰੀ ਮੌਕੇ ਤੋਂ ਫਰਾਰ ਹੋ ਗਿਆ ਸੀ। ਟਰਾਮਵੇਜ਼ ਯੂਨੀਅਨ ਦੇ ਪ੍ਰਧਾਨ ਗ੍ਰੇ ਫਰੋਗਟ ਨੇ ਕਿਹਾ ਕਿ ਡਰਾਈਵਰਾਂ ‘ਤੇ ਹਮਲੇ ਭਿਆਨਕ ਹਨ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ। ਇੰਨਾਂ ਹਮਲਿਆਂ ਦੇ ਕਾਰਨ ਟਰਾਂਸਪੋਰਟ ਏਜੰਸੀ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ 2026 ਤੱਕ ਆਕਲੈਂਡ ਦੀਆਂ ਸਾਰੀਆਂ ਬੱਸਾਂ ‘ਤੇ tghat ਪਲੇਕਸੀਗਲਾਸ ਡਰਾਈਵਰ ਸੁਰੱਖਿਆ ਸਕ੍ਰੀਨਾਂ ਲਗਾਈਆਂ ਜਾਣਗੀਆਂ।