ਸੋਮਵਾਰ ਦੁਪਹਿਰ ਵੇਲੇ ਵਾਈਕਾਟੋ ਵਿੱਚ ਇੱਕ ਪੁਲਿਸ ਅਧਿਕਾਰੀ ‘ਤੇ ਕਥਿਤ ਤੌਰ ‘ਤੇ ਚੋਰੀ ਦੀ ਕਾਰ ਚੜ੍ਹਾਏ ਜਾਣ ਕੋਸ਼ਿਸ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਵਾਈਕਾਟੋ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਬਰੂਸ ਬਰਡ ਨੇ ਕਿਹਾ ਕਿ ਅੱਜ ਦੁਪਹਿਰ ਵ੍ਹਾਈਟਿੰਗਾ ਦੇ ਪਤੇ ਤੋਂ ਇੱਕ ਕਾਰ ਕਥਿਤ ਤੌਰ ‘ਤੇ ਚੋਰੀ ਹੋ ਗਈ ਸੀ ਅਤੇ ਫਿਰ ਦੁਪਹਿਰ 2.20 ਵਜੇ ਦੇ ਕਰੀਬ ਵਾਈਓਮੂ ਦੇ ਨੇੜੇ ਇੱਕ ਅਧਿਕਾਰੀ ਨੇ ਉਸ ਨੂੰ ਦੇਖਿਆ ਸੀ। ਉਨ੍ਹਾਂ ਬਿਆਨ ‘ਚ ਕਿਹਾ ਕਿ, “ਜਦੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਅਧਿਕਾਰੀ ਨੂੰ ਟੱਕਰ ਮਾਰਨ ਦੀ ਕੋਸ਼ਿਸ ਕੀਤੀ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਅਧਿਕਾਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।”