ਪੁਲਿਸ ਨੇ ਹਾਕਸ ਬੇਅ ਰਗਬੀ ਕਲੱਬ ਫਾਈਰਿੰਗ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਖਿਡਾਰੀਆਂ ਦੀ ਵੈਨ ਉੱਤੇ ਗੋਲੀਆਂ ਚਲਾਉਣ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਬਿਆਨ ਵਿੱਚ, ਪੂਰਬੀ ਜ਼ਿਲ੍ਹੇ ਦੇ ਅਪਰਾਧ ਪ੍ਰਬੰਧਕ ਡਿਟੈਕਟਿਵ ਇੰਸਪੈਕਟਰ ਮਾਰਟਿਨ ਜੇਮਸ ਨੇ ਕਿਹਾ ਕਿ ਸ਼ਨੀਵਾਰ ਦੁਪਹਿਰ 3.30 ਵਜੇ, ਰਾਉਪੁੰਗਾ ਰਗਬੀ ਖਿਡਾਰੀਆਂ ਦੀ ਇੱਕ ਟੀਮ ਨੂੰ ਮੈਚ ਮਗਰੋਂ ਘਰ ਲਿਜਾ ਰਹੀ ਵੈਨ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਨੇ ਕਈ ਸਰਚ ਵਾਰੰਟ ਜਾਰੀ ਕਰ ਘਟਨਾ ਵਿੱਚ ਸ਼ਾਮਿਲ ਕਈ ਵਾਹਨ ਜ਼ਬਤ ਕੀਤੇ ਹਨ। ਉਨ੍ਹਾਂ ਕਿਹਾ ਕਿ ਹੋਰ ਗ੍ਰਿਫਤਾਰੀਆਂ ਹੋਣ ਵਾਲੀਆਂ ਹਨ।
