ਅੱਪਰ ਹੱਟ ਅਤੇ ਕ੍ਰਾਈਸਟਚਰਚ ਦੇ ਆਟੋ-ਡਿਸਮੇਂਟਲਰ ਯਾਰਡਾਂ ‘ਤੇ ਚੋਰੀ ਹੋਏ ਵਾਹਨਾਂ ਨੂੰ ਕਥਿਤ ਤੌਰ ‘ਤੇ ਨਸ਼ਟ ਕਰਨ ਅਤੇ ਖ੍ਰੀਦਣ ਲਈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਤੇ ਕਸਟਮਜ਼ ਨੇ ਦੋ ਸਥਾਨਾਂ ‘ਤੇ ਇੱਕੋ ਸਮੇਂ ਰੇਡ ਕਰ ਅੱਪਰ ਹੱਟ ਦੇ ਇੱਕ 21 ਸਾਲਾ ਅਤੇ ਕ੍ਰਾਈਸਚਰਚ ਵਿੱਚ ਇੱਕ 39 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਦੋਵਾਂ ਵਿਅਕਤੀਆਂ ‘ਤੇ ਚੋਰੀ ਹੋਏ ਵਾਹਨ ਖਰੀਦਣ ਅਤੇ ਸੈਕਿੰਡਹੈਂਡ ਡੀਲਰਜ਼ ਅਤੇ ਪੌਨਬ੍ਰੋਕਰਜ਼ ਐਕਟ 2004 ਦੀ ਉਲੰਘਣਾ ਕਰਨ ਦੇ ਦੋਸ਼ ਹਨ। ਇਹ ਵਿਅਕਤੀ ਚੋਰੀ ਦੀਆਂ ਕਾਰਾਂ ਖ੍ਰੀਦ ਉਨ੍ਹਾਂ ਦਾ ਸਮਾਨ ਕੱਢ ਵੇਚਦੇ ਸੀ।
ਕੈਂਟਰਬਰੀ ਟੈਕਟੀਕਲ ਕ੍ਰਾਈਮ ਯੂਨਿਟ ਦੇ ਇੰਚਾਰਜ ਕਾਰਜਕਾਰੀ ਜਾਸੂਸ ਸੀਨੀਅਰ ਸਾਰਜੈਂਟ ਸਾਰਾ ਗ੍ਰਾਹਮ ਨੇ ਕਿਹਾ, “ਜੇ ਤੁਸੀਂ ਕਾਨੂੰਨ ਤੋੜਦੇ ਹੋ, ਤਾਂ ਅਸੀਂ ਤੁਹਾਨੂੰ ਟਰੈਕ ਕਰਾਂਗੇ ਅਤੇ ਅਜਿਹਾ ਕਰਨ ਲਈ ਜ਼ਿਲ੍ਹਿਆਂ ਅਤੇ ਏਜੰਸੀਆਂ ਵਿੱਚ ਕੰਮ ਕਰਾਂਗੇ।” ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਕਾਰਵਾਈਆਂ ਉਨ੍ਹਾਂ ਦੇ ਵੱਡੇ ਜ਼ਿਲ੍ਹਿਆਂ ਵਿੱਚ ਵਾਹਨ ਚੋਰੀਆਂ ਨੂੰ ਵਧਾ ਰਹੀਆਂ ਸਨ।