ਵੀਰਵਾਰ ਦੁਪਹਿਰ ਨੂੰ ਇੱਕ ਕੇਂਦਰੀ ਆਕਲੈਂਡ ਉਪਨਗਰ ਵਿੱਚ ਹਥਿਆਰਬੰਦ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਦੁਪਹਿਰ 1 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ, ਕਿਸੇ ਵਿਅਕਤੀ ਨੇ ਰਿਪੋਰਟ ਦਿੱਤੀ ਸੀ ਕਿ ਉਨ੍ਹਾਂ ਨੇ ਗ੍ਰੇਟ ਨੌਰਥ ਰੋਡ ‘ਤੇ ਇੱਕ ਵਾਹਨ ਦੇ ਅੰਦਰ ਇੱਕ ਬੰਦੂਕ ਦੇ ਨਾਲ ਇੱਕ ਵਿਅਕਤੀ ਨੂੰ ਦੇਖਿਆ ਹੈ। ਦੋ ਵਿਅਕਤੀ ਗੱਡੀ ਦੇ ਅੰਦਰ ਸਨ, ਜੋ ਪੁਆਇੰਟ ਸ਼ੈਵਲੀਅਰ ਵਿੱਚ ਕੈਰਿੰਗਟਨ ਰੋਡ ਦੇ ਆਲੇ-ਦੁਆਲੇ ਤੇਜ਼ ਅਤੇ ਖਤਰਨਾਕ ਢੰਗ ਨਾਲ ਗੱਡੀ ਚਲਾ ਰਹੇ ਸੀ।
ਇਸ ਮਗਰੋਂ ਪੁਲਿਸ ਨੇ ਇੱਕ ਈਗਲ ਹੈਲੀਕਾਪਟਰ ਦੀ ਵਰਤੋਂ ਕਰਦੇ ਹੋਏ, ਵਾਟਰਵਿਊ ਵਿੱਚ ਹਰਡਮੈਨ ਸੇਂਟ ਦੇ ਇੱਕ ਪਤੇ ਤੱਕ ਵਾਹਨ ਦਾ ਪਤਾ ਲਗਾਇਆ। ਪੁਲਿਸ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋਸ਼ਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਾਹਮਣੇ ਆਈਆਂ ਫੋਟੋਆਂ ‘ਚ ਹਰਡਮੈਨ ਸੇਂਟ. ‘ਤੇ ਵਾਟਰਵਿਊ ਪ੍ਰਾਇਮਰੀ ਸਕੂਲ ਦੇ ਬਾਹਰ ਘੱਟੋ-ਘੱਟ ਸੱਤ ਪੁਲਿਸ ਕਾਰਾਂ ਨਜ਼ਰ ਆ ਰਹੀਆਂ ਹਨ।