ਕੁਈਨਸਟਾਉਨ ਅਤੇ ਕੈਂਟਰਬਰੀ ਵਿੱਚ ਇੱਕੋ ਸਮੇਂ ਲਈ ਤਲਾਸ਼ੀ ਦੌਰਾਨ ਪੁਲਿਸ ਨੇ ਕੋਕੀਨ, ਕੇਟਾਮਾਈਨ, ਐਲਐਸਡੀ ਅਤੇ ਕੈਨਾਬਿਸ ਮਿਲਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਤੇ ਇੱਕ ਡਰੱਗ ਡੌਗ ਟੀਮ ਨੇ ਪਿਛਲੇ ਹਫ਼ਤੇ ਕੁਈਨਸਟਾਊਨ ਵਿੱਚ ਖੋਜ ਵਾਰੰਟਾਂ ਦੀ ਇੱਕ ਲੜੀ ਨੇ ਅੰਜ਼ਾਮ ਦਿੱਤਾ ਸੀ। ਨਤੀਜੇ ਵੱਜੋਂ ਇੱਕ 37 ਸਾਲਾ ਵਿਅਕਤੀ ਨੂੰ ਕਈ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਹੀ ਕੈਂਟਰਬਰੀ ‘ਚ ਪੁਲਿਸ ਨੇ ਇੱਕੋ ਸਮੇਂ ਤਲਾਸ਼ੀ ਦੌਰਾਨ ਨਕਦੀ ‘ਤੇ 100 ਗ੍ਰਾਮ ਤੋਂ ਵੱਧ ਕੋਕੀਨ ਬਰਾਮਦ ਕੀਤੀ ਸੀ। ਇੱਥੇ ਇੱਕ 61 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਸਪਲਾਈ ਲਈ ਕੋਕੀਨ, ਕੇਟਾਮਾਈਨ, ਐਲਐਸਡੀ, ਅਤੇ ਕੈਨਾਬਿਸ ਰੱਖਣ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
