ਪੁਲਿਸ ਨੇ ਸੋਮਵਾਰ ਨੂੰ ਨੈਲਸਨ ਨੇੜੇ ਮਾਉਂਟ ਰਿਚਮੰਡ ਫੋਰੈਸਟ ਪਾਰਕ ‘ਚ ਹੋਏ ਹਾਦਸੇ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਨੇ ਆਫ-ਰੋਡ ਹਾਦਸੇ ਵਿੱਚ ਮਰਨ ਵਾਲੀਆਂ ਦੋ ਮੁਟਿਆਰਾਂ ਦੇ ਨਾਮ ਜਾਰੀ ਕੀਤੇ ਹਨ। ਪੁਲਿਸ ਨੇ ਕਿਹਾ ਕਿ ਉਹ ਜੋਆਨਾ ਲੋਇਸ ਬੀਚ ਅਤੇ ਬੌਂਡੀ ਰੀਹਾਨਾ ਰਿਚਮੰਡ ਸਨ, ਦੋਵਾਂ ਦੀ ਉਮਰ 18 ਸਾਲ ਦੱਸੀ ਗਈ ਹੈ। ਦੋਵੇ ਵਾਈਕਾਵਾ – ਮਾਰਲਬਰੋ ਵਿੱਚ ਇੱਕ ਛੋਟੀ ਜਿਹੀ ਬਸਤੀ ਦੀਆਂ ਰਹਿਣ ਵਾਲੀਆਂ ਸਨ। ਪੁਲਿਸ ਨੇ ਕਿਹਾ, “ਪੁਲਿਸ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਪ੍ਰਗਟਾਉਂਦੀ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
