ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਵੀਰਵਾਰ ਨੂੰ ਦੁਨੀਆ ਭਰ ਦੇ ਕਈ ਉਪਭੋਗਤਾਵਾਂ ਲਈ ਡਾਊਨ ਹੋ ਗਿਆ। ਉਪਭੋਗਤਾ ਵੈੱਬਸਾਈਟ ਅਤੇ ਐਪ ‘ਤੇ ਨਵੇਂ ਟਵੀਟਸ ਨੂੰ ਲੋਡ ਕਰਨ ਦੇ ਯੋਗ ਨਹੀਂ ਸਨ। ਹਾਲਾਂਕਿ ਬਾਅਦ ਵਿੱਚ ਇਹ ਠੀਕ ਹੋ ਗਿਆ। ਲਗਭਗ ਇੱਕ ਹਫ਼ਤੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਟਵਿੱਟਰ ਡਾਊਨ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਟਵਿਟਰ ਡਾਊਨ ਹੋ ਗਿਆ ਸੀ, ਹਾਲਾਂਕਿ ਇਹ ਪੂਰੀ ਤਰ੍ਹਾਂ ਡਾਊਨ ਨਹੀਂ ਹੋਇਆ ਸੀ।
ਜਿੱਥੇ ਕੁੱਝ ਲੋਕਾਂ ਨੂੰ ਟਵਿੱਟਰ ਦੀ ਵਰਤੋਂ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਕੁੱਝ ਲੋਕ ਆਸਾਨੀ ਨਾਲ ਟਵਿੱਟਰ ਦੀ ਵਰਤੋਂ ਕਰਨ ਦੇ ਯੋਗ ਹੋ ਗਏ। ਡਾਊਨ ਡਿਟੈਕਟਰ ਮੁਤਾਬਿਕ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਹਿੱਸਿਆਂ ‘ਚ ਟਵਿਟਰ ਦਾ ਸਰਵਰ ਕਰੀਬ ਇੱਕ ਘੰਟੇ ਤੱਕ ਡਾਊਨ ਰਿਹਾ। ਇਸ ਦੇ ਨਾਲ ਹੀ, ਟਵਿੱਟਰ ਨੇ ਬਾਅਦ ਵਿੱਚ ਕਿਹਾ ਕਿ ਟਾਈਮਲਾਈਨ ਨੂੰ ਲੋਡ ਹੋਣ ਅਤੇ ਟਵੀਟ ਪੋਸਟ ਕੀਤੇ ਜਾਣ ਤੋਂ ਰੋਕਣ ਵਾਲੇ ਇੱਕ ਤਕਨੀਕੀ ਬੱਗ ਨੂੰ ਠੀਕ ਕਰ ਲਿਆ ਗਿਆ ਹੈ।