[gtranslate]

ਟਵਿੰਕਲ ਖੰਨਾ ਨੇ 50 ਸਾਲ ਦੀ ਉਮਰ ‘ਚ ਕੀਤੀ ਗ੍ਰੈਜੂਏਸ਼ਨ, ਪਤੀ ਅਕਸ਼ੇ ਕੁਮਾਰ ਹੋਏ ਖੁਸ਼, ਪੋਸਟ ਸ਼ੇਅਰ ਕਰ ਲਿਖਿਆ- “ਮੈਂ ਸੁਪਰਵੁਮੈਨ ਨਾਲ ਵਿਆਹ…”

twinkle khanna graduated

ਅਦਾਕਾਰਾ ਅਤੇ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਫਿਲਮਾਂ ਛੱਡ ਕੇ ਅਦਾਕਾਰਾ ਨੇ writing ਵਿੱਚ ਆਪਣਾ ਕਰੀਅਰ ਬਣਾਇਆ ਹੈ। ਇਸ ਨਾਲ ਟਵਿੰਕਲ ਨੇ ਆਪਣੀ ਅਧੂਰੀ ਪੜ੍ਹਾਈ ਵੀ ਪੂਰੀ ਕਰ ਲਈ ਹੈ। ਟਵਿੰਕਲ ਖੰਨਾ ਨੇ 50 ਸਾਲ ਦੀ ਉਮਰ ‘ਚ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਹੈ। ਅਕਸ਼ੈ ਕੁਮਾਰ ਨੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਪਤਨੀ ਟਵਿੰਕਲ ਨਾਲ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ‘ਚ ਟਵਿੰਕਲ ਗ੍ਰੈਜੂਏਸ਼ਨ ਕੈਪ ਪਾਈ ਨਜ਼ਰ ਆ ਰਹੀ ਹੈ। ਇਸ ਫੋਟੋ ਦੇ ਨਾਲ ਅਦਾਕਾਰ ਨੇ ਆਪਣੀ ਪਤਨੀ ਲਈ ਪਿਆਰ ਭਰਿਆ ਨੋਟ ਵੀ ਲਿਖਿਆ ਹੈ।

ਇਸ ਨੋਟ ‘ਚ ਅਕਸ਼ੇ ਨੇ ਲਿਖਿਆ- ‘ਦੋ ਸਾਲ ਪਹਿਲਾਂ ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਦੁਬਾਰਾ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਹੈਰਾਨ ਰਹਿ ਗਿਆ ਸੀ ਪਰ ਜਿਸ ਦਿਨ ਮੈਂ ਤੁਹਾਨੂੰ ਇੰਨੀ ਮਿਹਨਤ ਕਰਦੇ ਦੇਖਿਆ, ਮੈਨੂੰ ਅਹਿਸਾਸ ਹੋਇਆ ਕਿ ਮੈਂ ਇਕ ਸੁਪਰਵੁਮੈਨ ਨਾਲ ਵਿਆਹ ਕਰਵਾਇਆ ਹੈ। ਤੁਸੀਂ ਆਪਣੇ ਘਰ, ਕਰੀਅਰ ਅਤੇ ਆਪਣੇ ਬੱਚਿਆਂ ਦੇ ਨਾਲ-ਨਾਲ ਵਿਦਿਆਰਥੀ ਜੀਵਨ ਨੂੰ ਵੀ ਸੰਭਾਲਿਆ। ਅੱਜ ਤੁਹਾਡੀ ਗ੍ਰੈਜੂਏਸ਼ਨ ‘ਤੇ ਮੈਂ ਚਾਹੁੰਦਾ ਹਾਂ ਕਿ ਮੈਂ ਥੋੜਾ ਹੋਰ ਪੜ੍ਹਿਆ ਹੁੰਦਾ ਤਾਂ ਜੋ ਮੈਨੂੰ ਇਹ ਦੱਸਣ ਲਈ ਕਾਫ਼ੀ ਸ਼ਬਦ ਮਿਲ ਸਕਣ ਕਿ ਤੁਸੀਂ ਮੈਨੂੰ ਕਿੰਨਾ ਮਾਣ ਮਹਿਸੂਸ ਕਰਵਾਉਂਦੇ ਹੋ, ਟੀਨਾ…ਵਧਾਈਆਂ ਅਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ।

Likes:
0 0
Views:
227
Article Categories:
Entertainment

Leave a Reply

Your email address will not be published. Required fields are marked *