ਬੀਤੇ 24 ਘੰਟਿਆਂ ਦੌਰਾਨ ਯਾਨੀ ਕਿ ਐਤਵਾਰ ਨੂੰ ਨਿਊਜ਼ੀਲੈਂਡ ਕਮਿਊਨਿਟੀ ਵਿੱਚ ਕੋਵਿਡ -19 ਦੇ 20 ਨਵੇਂ ਕੇਸ ਸਾਹਮਣੇ ਆਏ ਹਨ, ਇਹ ਸਾਰੇ ਮਾਮਲੇ ਆਕਲੈਂਡ ਵਿੱਚ ਹਨ, ਸਿਹਤ ਦੇ ਡਾਇਰੈਕਟਰ ਜਨਰਲ ਡਾ ਐਸ਼ਲੇ ਬਲੂਮਫੀਲਡ ਨੇ ਇੰਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਬਲੂਮਫੀਲਡ ਨੇ ਵੈਲਿੰਗਟਨ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਨਾਲ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਇਹ ਅਪਡੇਟ ਅੰਕੜੇ ਸਾਂਝੇ ਕੀਤੇ ਹਨ।
ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 922 ਹੋ ਗਈ ਹੈ, ਜਿਨ੍ਹਾਂ ਵਿੱਚੋਂ 352 ਹੁਣ ਠੀਕ ਹੋ ਗਏ ਹਨ। ਇਸ ਦੇ ਨਾਲ ਹੀ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਦੇ ਕੁੱਲ ਪੁਸ਼ਟੀ ਕੀਤੇ ਕੇਸ 3557 ਹੋ ਗਏ ਹਨ। ਇਸ ਵੇਲੇ ਹਸਪਤਾਲ ਵਿੱਚ 18 ਕੇਸ ਹਨ, ਸਾਰੇ ਆਕਲੈਂਡ ਖੇਤਰ ਦੇ ਹਨ; ਆਕਲੈਂਡ ਹਸਪਤਾਲ ਵਿਖੇ ਛੇ, ਮਿਡਲਮੋਰ ਵਿੱਚ ਅੱਠ ਅਤੇ ਨੌਰਥ ਸ਼ੋਰ ਵਿਖੇ ਚਾਰ ਕੇਸ ਹਨ। ਬਲੂਮਫੀਲਡ ਨੇ ਕਿਹਾ ਕਿ ਚਾਰ ਕੇਸ ਆਈਸੀਯੂ ਵਿੱਚ ਹਨ, ਜਿਨ੍ਹਾਂ ਵਿੱਚ ਇੱਕ ਨਵਾਂ ਕੇਸ ਸ਼ਾਮਿਲ ਹੈ।