[gtranslate]

ਟੀਵੀ ਦੀ ਇਹ ਵੱਡੀ ਅਦਾਕਾਰਾ ‘ਆਪ’ ‘ਚ ਹੋਈ ਸ਼ਾਮਿਲ, ਵਿਧਾਨ ਸਭਾ ਚੋਣ ਲੜਨ ਦੀ ਹੋ ਰਹੀ ਹੈ ਚਰਚਾ !

tv actress chahat mani pandey join aap

ਮਸ਼ਹੂਰ ਟੀਵੀ ਅਦਾਕਾਰਾ ਚਾਹਤ ਮਨੀ ਪਾਂਡੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਦਮੋਹ ਦੀ ਰਹਿਣ ਵਾਲੀ ਚਾਹਤ ਨੂੰ ਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਵੱਲੋਂ ਸਾਲ 2020-21 ਵਿੱਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਚਾਹਤ ਨੇ ਟੀਵੀ ਸੀਰੀਅਲ ਦੀ ਦੁਨੀਆ ਵਿੱਚ ਕਾਫੀ ਨਾਮ ਕਮਾਇਆ ਹੈ। ਖਾਸ ਤੌਰ ‘ਤੇ ਉਸ ਨੇ ਹਮਾਰੀ ਬਹੂ ਸਿਲਕ, ਪੰਛੀ ਪਾਰੇਖ, ਦੁਰਗਾ ਮਾਤਾ ਕੀ ਛਾਇਆ, ਨਾਥ ਜੇਵਰ ਜਾਂ ਜੰਜੀਰ ਆਦਿ ਵਰਗੇ ਸੀਰੀਅਲਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਪਰ ਹੁਣ ਉਹ ਗਲੈਮਰ ਦੀ ਚਮਕ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ।

ਅਦਾਕਾਰਾ ਚਾਹਤ ਮਨੀ ਪਾਂਡੇ, ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਦਮੋਹ ਦੀ ਰਹਿਣ ਵਾਲੀ ਹੈ, ਚਾਹਤ ਨੂੰ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਹੈ। ਸੰਸਦ ਮੈਂਬਰ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਕਰਵਾਇਆ ਹੈ। ਇਸ ਮੌਕੇ ‘ਤੇ ਅਦਾਕਾਰਾ ਚਾਹਤ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਕੋਈ ਆਪਣੀ ਜ਼ਿੰਦਗੀ ਆਪਣੇ ਲਈ ਜਿਉਂਦਾ ਹੈ ਪਰ ਕੁਝ ਜ਼ਿੰਮੇਵਾਰੀਆਂ ਉਸ ਦੀ ਜਨਮ ਭੂਮੀ ਪ੍ਰਤੀ ਵੀ ਹੁੰਦੀਆਂ ਹਨ। ਉਹ ਉਨ੍ਹਾਂ ਹੀ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਨਿਭਾਉਣ ਲਈ ਰਾਜਨੀਤੀ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਹੀ ਆਪਣਾ ਫਰਜ਼ ਨਿਭਾਉਣਾ ਚਾਹੁੰਦੀ ਹੈ।

Leave a Reply

Your email address will not be published. Required fields are marked *