ਦੋ ਤੁਰਕੀ ਫੌਜੀ ਹੈਲੀਕਾਪਟਰ ਹਵਾ ‘ਚ ਟਕਰਾ ਗਏ, ਜਿਸ ਕਾਰਨ ਇੱਕ ਹੈਲੀਕਾਪਟਰ ਵਿੱਚ ਸਵਾਰ ਪੰਜ ਫੌਜੀ ਜਵਾਨਾਂ ਦੀ ਮੌਤ ਹੋ ਗਈ, ਜਦਕਿ ਦੂਜੇ ਹੈਲੀਕਾਪਟਰ ਨੇ ਸੁਰੱਖਿਅਤ ਲੈਂਡਿੰਗ ਕੀਤੀ। ਨਿਜੀ ਨਿਊਜ਼ ਚੈਨਲ ਐਨਟੀਵੀ ਨੇ ਗਵਰਨਰ ਅਬਦੁੱਲਾ ਇਰੀਨ ਦੇ ਹਵਾਲੇ ਨਾਲ ਕਿਹਾ ਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਗਵਰਨਰ ਮੁਤਾਬਿਕ ਇਹ ਹਾਦਸਾ ਰੁਟੀਨ ਟਰੇਨਿੰਗ ਫਲਾਈਟਾਂ ਦੌਰਾਨ ਦੱਖਣੀ ਪੱਛਮੀ ਸੂਬੇ ਇਸਪਾਰਟਾ ‘ਚ ਵਾਪਰਿਆ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਬ੍ਰਿਗੇਡੀਅਰ ਜਨਰਲ ਵੀ ਸ਼ਾਮਿਲ ਹੈ, ਜੋ ਕਿ ਏਵੀਏਸ਼ਨ ਸਕੂਲ ਦਾ ਇੰਚਾਰਜ ਸੀ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦੋਵੇਂ ਹੈਲੀਕਾਪਟਰ ਇਕ-ਦੂਜੇ ਨਾਲ ਕਿਵੇਂ ਟਕਰਾ ਗਏ। ਗਵਰਨਰ ਅਬਦੁੱਲਾ ਇਰੀਨ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
![turkey-military-helicoper-crashed](https://www.sadeaalaradio.co.nz/wp-content/uploads/2024/12/WhatsApp-Image-2024-12-10-at-9.03.58-AM-950x531.jpeg)