Radio Sadeaala ਵੱਲੋ ਪਿਛਲੇ ਦਿਨੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ‘ਦਸਤਾਰ ਸਿਖਲਾਈ ਕੈਂਪ ਅਤੇ ਅੱਜ ਸਾਹਿਤਕ ਮੁਕਾਬਲਾ (Literature Competition) ਕਰਵਾਇਆ ਗਿਆ ਹੈ। ਦਸਤਾਰ ਸਿਖਲਾਈ ਕੈਂਪ ‘ਚ ਜਿੱਥੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰਾਂ ਸਿਖਾਈਆਂ ਗਈਆਂ ਸਨ. ਉੱਥੇ ਹੀ ਕੈਂਪ ‘ਚ ਹਿੱਸਾ ਲੈਣ ਵਾਲਿਆਂ ਲਈ ਦਸਤਾਰਾਂ ਅਤੇ ਸਾਹਿਬਜ਼ਾਦਿਆਂ ਬਾਰੇ LITERATURE ਦਾ ਲੰਗਰ ਵੀ ਲਗਾਇਆ ਗਿਆ ਸੀ। ਦਸਤਾਰ ਸਿਖਲਾਈ ਕੈਂਪ 21 ਦਸੰਬਰ ਨੂੰ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ, 22 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ 23 ਦਸੰਬਰ ਨੂੰ ਸ਼ਾਮ 5 ਵਜੇ ਤੋਂ 8 ਵਜੇ ਤੱਕ ਲਗਾਇਆ ਗਿਆ ਸੀ।
ਉੱਥੇ ਹੀ ਅੱਜ 28 ਦਸੰਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਇਸ ਕੈਂਪ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਬਾਰੇ Literature Competition ਕਰਵਾਇਆ ਗਿਆ। ਦੱਸ ਦੇਈਏ ਲਿਟਰੇਚਰ ਕੰਪੀਟੀਸ਼ਨ ‘ਚ ਤਿੰਨ ਦਿਨ ਦਸਤਾਰ ਸਿਖਲਾਈ ਕੈਂਪ ਵਿੱਚ ਆਉਣ ਵਾਲੇ ਬੱਚਿਆਂ ਨੂੰ ਹੀ ਭਾਗ ਲੈਣ ਦੀ ਇਜਾਜ਼ਤ ਸੀ। ਜੇਕਰ ਉਮਰ ਵਰਗ ਦੀ ਗੱਲ ਕਰੀਏ ਤਾਂ ਇਹ ਮੁਕਾਬਲੇ 6 ਤੋਂ 14 ਸਾਲ ਦੇ ਬੱਚਿਆਂ ਦੇ ਕਰਵਾਏ ਗਏ ਸਨ। ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਲਈ MABXEEN TURBAN ACADEMY ਅਤੇ Maskeen turban Academy ਦੇ ਵੱਲੋਂ ਵੀ ਵਿਸ਼ੇਸ ਸਹਿਯੋਗ ਦਿੱਤਾ ਗਿਆ। ਉੱਥੇ ਹੀ Supreme sikh society ਅਤੇ Sikh Heritage School ਦਾ ਵੀ ਇਹਨਾਂ ਸਮਾਗਮਾਂ ਦੌਰਾਨ ਵਿਸ਼ੇਸ ਸਹਿਯੋਗ ਰਿਹਾ। ਤੁਹਾਨੂੰ ਦੱਸ ਦੇਈਏ ਕਿ ਇੰਨਾਂ ਮੁਕਾਬਲਿਆਂ ‘ਚ ਜਿੱਤਣ ਵਾਲਿਆਂ ਨੂੰ Rainbow’s End Theme Park ਦੀਆਂ FREE ਟਿਕਟਾਂ ਦਿੱਤੀਆਂ ਗਈਆਂ ਹਨ।