ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹਾਲ ਹੀ ਵਿੱਚ ਆਪਣੇ ਪਰਿਵਾਰ ਨਾਲ ਡੇਲਾਵੇਅਰ ਵਿੱਚ ਛੁੱਟੀਆਂ ਮਨਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸਾਈਕਲ ਚਲਾ ਰਹੇ ਸੀ ਤਾਂ ਉਹ ਸਾਈਕਲ ਤੋਂ ਡਿੱਗ ਗਏ। ਇਸ ਮਾਮਲੇ ‘ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੰਜ ਕਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪ੍ਰਣ ਲੈਂਦਾ ਹਾਂ ਕਿ ਮੈਂ ਕਦੇ ਵੀ ਸਾਈਕਲ ਨਹੀਂ ਚਲਾਵਾਂਗਾ।
ਡੋਨਾਲਡ ਟਰੰਪ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜੋਅ ਬਾਈਡੇਨ ਠੀਕ ਹੋ ਗਿਆ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਾਈਕਲ ਤੋਂ ਡਿੱਗ ਗਿਆ ਸੀ। ਨਹੀਂ ਮੈਂ ਗੰਭੀਰ ਹਾਂ। ਮੈਨੂੰ ਉਮੀਦ ਹੈ ਕਿ ਉਹ ਠੀਕ ਹਨ। ਸਾਈਕਲ ਤੋਂ ਡਿੱਗ ਗਏ ਸੀ। ਮੈਂ ਅੱਜ ਤੋਂ ਇਹ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਵੀ ਸਾਈਕਲ ਨਹੀਂ ਚਲਾਵਾਂਗਾ। ਦਰਅਸਲ ਟਰੰਪ ਅਮਰੀਕਾ ਫਰੀਡਮ ਟੂਰ ‘ਤੇ ਹਨ। ਇਸ ਦੌਰਾਨ ਉਨ੍ਹਾਂ ਆਪਣੀ ਇੱਕ ਰੈਲੀ ਵਿੱਚ ਇਹ ਗੱਲ ਕਹੀ।
ਸ਼ਨੀਵਾਰ ਨੂੰ, ਬਾਈਡੇਨ ਪਤਨੀ ਜਿਲ ਬਾਈਡੇਨ ਨਾਲ ਛੁੱਟੀਆਂ ਮਨਾਉਣ ਲਈ ਡੇਲਾਵੇਅਰ ਰਾਜ ਦੇ ਰੀਹੋਬੋਥ ਬੀਚ ‘ਤੇ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਸਾਈਕਲਿੰਗ ਵੀ ਕੀਤੀ। ਉਨ੍ਹਾਂ ਦੇ ਨਾਲ ਕਈ ਹੋਰ ਲੋਕ ਵੀ ਸਾਈਕਲ ਚਲਾ ਰਹੇ ਸਨ। ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਸਾਈਕਲ ਚਲਾਉਂਦੇ ਸਮੇਂ ਜਿਵੇਂ ਹੀ ਉਹ ਇਕ ਜਗ੍ਹਾ ਰੁਕੇ ਤਾਂ ਉਨ੍ਹਾਂ ਦਾ ਪੈਰ ਪੈਡਲ ਵਿੱਚ ਫਸ ਗਿਆ ਅਤੇ ਉਹ ਠੋਕਰ ਖਾ ਕੇ ਡਿੱਗ ਗਏ । ਇਸ ‘ਤੇ ਉਨ੍ਹਾਂ ਦੀ ਸੁਰੱਖਿਆ ਹੇਠ ਤਾਇਨਾਤ ਗਾਰਡਾਂ ਨੇ ਤੁਰੰਤ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਉੱਠਣ ਵਿਚ ਮਦਦ ਕੀਤੀ। ਜਦੋਂ ਬਾਈਡੇਨ ਤੋਂ ਪੁੱਛਿਆ ਗਿਆ ਕਿ ਉਹ ਕਿਵੇਂ ਡਿੱਗੇ ਤਾਂ ਉਨ੍ਹਾਂ ਨੇ ਕਿਹਾ ਕਿ ਸਾਈਕਲ ਦੇ ਪੈਡਲ ‘ਚ ਲੱਤ ਫਸ ਗਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਠੀਕ ਹਨ।