ਆਕਲੈਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਮਾਊਂਟ ਵੈਲਿੰਗਟਨ ਦੇ ਵਿੱਚ ਇੱਕ ਵੱਡੇ ਟਰੱਕ ਨੇ ਇੱਕ ਘਰ ਨੂੰ ਟੱਕਰ ਮਾਰ ਦਿੱਤੀ ਹੈ। ਇਹ ਹਾਦਸਾ ਕਾਰਬਾਈਨ ਅਤੇ ਵਾਈਪੁਨਾ ਸੜਕ ਦੇ ਚੌਰਾਹੇ ‘ਤੇ ਦੁਪਹਿਰ ਤੋਂ ਬਾਅਦ ਵਾਪਰਿਆ ਸੀ। ਇੱਕ ਫਿਲਪੌਟ ਦਾ ਟਰੱਕ, ਜਿਸ ਦੇ ਪਿੱਛੇ ਕੰਟੇਨਰਾਂ ਨੂੰ ਸੰਭਾਲਣ ਲਈ ਇੱਕ ਕਰੇਨ ਸੀ, ਨੇ ਇੱਕ ਕਾਰ ਨਾਲ ਟਕਰਾਉਣ ਮਗਰੋਂ ਇੱਕ ਘਰ ਨੂੰ ਟੱਕਰ ਮਾਰ ਦਿੱਤੀ। ਟਰੱਕ ਨੂੰ ਹੁਣ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਸੇਂਟ ਜੌਨ ਨੇ ਨਿਊਜ਼ੀਲੈਂਡ ਇੱਕ ਬਿਆਨ ‘ਚ ਦੱਸਿਆ ਕਿ ਤਿੰਨ ਜ਼ਖਮੀ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
