Bombay ਆਫ-ਰੈਂਪ ਨੇੜੇ ਸਟੇਟ ਹਾਈਵੇਅ ਵਨ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿਸ ਕਾਰਨ ਆਕਲੈਂਡ ਵੱਲ ਜਾਣ ਵਾਲੀਆਂ ਉੱਤਰੀ ਲੇਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਇੱਥੇ ਇੱਕ ਟਰੱਕ ਅੱਗ ਦੀ ਚਪੇਟ ‘ਚ ਆਇਆ ਹੈ। NZ ਟਰਾਂਸਪੋਰਟ ਏਜੰਸੀ/ਵਾਕਾ ਕੋਟਾਹੀ ਦਾ ਕਹਿਣਾ ਹੈ ਕਿ ਅੱਗ ਬੁੱਧਵਾਰ ਦੁਪਹਿਰ ਕਰੀਬ 1:15 ਵਜੇ ਲੱਗੀ ਸੀ। ਇਸ ਘਟਨਾ ਦੀ ਵੀਡੀਓ ਦੇ ਨਾਲ ਇੱਕ ਟਵੀਟ ਵਿੱਚ ਕਿਹਾ ਗਿਆ ਹੈ, “ਆਪਣੀ ਯਾਤਰਾ ਵਿੱਚ ਦੇਰੀ ਕਰੋ ਜਾਂ ਲੰਬੀ ਦੇਰੀ ਲਈ ਤਿਆਰ ਰਹੋ।” ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਤਿੰਨ ਫਾਇਰ ਕਰਮੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਹੈ। ਹਾਲਾਂਕਿ ਇਸ ਟਰੱਕ ਨੂੰ ਅੱਗ ਕਿਵੇਂ ਲੱਗੀ ਤੇ ਕੀ ਕੋਈ ਜਾਨੀ ਜਾ ਮਾਲੀ ਨੁਕਸਾਨ ਹੋਇਆ ਹੈ ? ਇਸ ਸਬੰਧੀ ਅਧਿਕਾਰੀਆਂ ਨੇ ਅਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਫਿਲਹਾਲ ਟਰੱਕ ਨੂੰ ਅੱਗ ਲੱਗਣ ਕਾਰਨ ਸੜਕ ‘ਤੇ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
