ਦੇਸ਼ ਦੇ ਕਈ ਰਾਜਾਂ ਵਿੱਚ ਡਰਾਈਵਰ ਹਿੱਟ ਐਂਡ ਰਨ ਕੇਸਾਂ ਨੂੰ ਲੈ ਕੇ ਬਣੇ ਨਵੇਂ ਕਾਨੂੰਨ ਵਿਰੁੱਧ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਉੱਤਰ ਆਏ ਹਨ। ਬੱਸਾਂ, ਟਰੱਕਾਂ ਅਤੇ ਟੈਂਕਰਾਂ ਤੋਂ ਇਲਾਵਾ ਟੈਕਸੀਆਂ ਦੇ ਪਹੀਏ ਵੀ ਰੁਕ ਗਏ ਹਨ। ਸਟੈਂਡ ਸੁੰਨਸਾਨ ਪਏ ਹਨ। ਹੜਤਾਲ ਦਾ ਅਸਰ ਪੈਟਰੋਲ ਪੰਪਾਂ ‘ਤੇ ਵੀ ਪਿਆ ਹੈ। ਜਿਸ ਕਾਰਨ ਜ਼ਿਆਦਾਤਰ ਪੰਪਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪ ਡ੍ਰਾਈ ਹੋਣ ਲੱਗ ਪਏ ਹਨ, ਜਿਸ ਨੂੰ ਦੇਖਦੇ ਹੋਏ ਪੈਟਰੋਲ ਪੰਪ ਸੰਚਾਲਕ ਲੋਕਾਂ ਨੂੰ ਐਮਰਜੈਂਸੀ ਲਈ ਘੱਟ ਮਾਤਰਾ ‘ਚ ਪੈਟਰੋਲ ਅਤੇ ਡੀਜ਼ਲ ਪਾ ਰਹੇ ਹਨ, ਤਾਂ ਜੋ ਹਰ ਡਰਾਈਵਰ ਨੂੰ ਆਪਣੀ ਜ਼ਰੂਰਤ ਅਨੁਸਾਰ ਤੇਲ ਮਿਲ ਸਕੇ ਅਤੇ ਉਨ੍ਹਾਂ ਦਾ ਕੰਮ ਵੀ ਪ੍ਰਭਾਵਿਤ ਨਾ ਹੋਵੇ।
