[gtranslate]

ਆਕਲੈਂਡ ਦੇ Ellerslie ਨੇੜੇ SH1 ‘ਤੇ ਪੁਲ ਵਿੱਚ ਵੱਜਿਆ ਟਰੱਕ, ਯਾਤਰੀਆਂ ਲਈ ਜਾਰੀ ਹੋਈ ਇਹ ਚਿਤਾਵਨੀ !

truck crashes into bridge on auckland

ਆਕਲੈਂਡ ਦੇ ਸਟੇਟ ਹਾਈਵੇਅ 1 ‘ਤੇ ਐਲਰਸਲੀ/ਪਨਮੂਰ ਹਾਈਵੇਅ ਨੇੜੇ ਇੱਕ ਟਰੱਕ ਦੇ ਇੱਕ ਪੁਲ ਨਾਲ ਟਕਰਾਉਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਕਾਰਨ ਸ਼ਹਿਰ ਤੋਂ ਬਾਹਰ ਦੱਖਣ ਵੱਲ ਜਾਣ ਵਿੱਚ ਕਾਫ਼ੀ ਟਾਈਮ ਲੱਗ ਰਿਹਾ ਹੈ। ਵਾਕਾ ਕੋਟਾਹੀ ਨੇ ਦੁਪਹਿਰ 2.30 ਵਜੇ ਦੇ ਆਸਪਾਸ ਚਿਤਾਵਨੀ ਦਿੰਦਿਆਂ ਕਿਹਾ ਕਿ, “#SH1 ‘ਤੇ ਇੱਕ ਪੁਲ ਦੇ ਬੰਦ ਹੋਣ ਕਾਰਨ, ਐਲਰਸਲੀ ਪੈਨਮੂਰੇ ਹਾਈਵੇਅ ਤੋਂ ਬਾਅਦ ਖੱਬੇ ਅਤੇ ਮੱਧ ਦੱਖਣੀ ਪਾਸੇ ਦੀਆਂ ਲੇਨਾਂ ਬੰਦ ਹੋ ਗਈਆਂ ਹਨ। ਸੱਜੇ ਪਾਸੇ ਸਾਵਧਾਨੀ ਨਾਲ ਲੰਘੋ ਅਤੇ ਦੇਰੀ ਦੀ ਉਮੀਦ ਕਰੋ।” ਦੁਪਹਿਰ 2.45 ਵਜੇ ਇੱਕ ਅਪਡੇਟ ਵਿੱਚ, ਟਰਾਂਸਪੋਰਟ ਏਜੰਸੀ ਨੇ ਚੇਤਾਵਨੀ ਦਿੱਤੀ ਕਿ ਠੇਕੇਦਾਰ ਅਜੇ ਵੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ ਅਤੇ ਦੋ ਲੇਨ ਬੰਦ ਹਨ।

Leave a Reply

Your email address will not be published. Required fields are marked *