ਮਾਨਵਾਤੂ ਦੇ ਸੈਨਸਨ ਵਿੱਚ ਬੀਤੇ ਦਿਨ ਦੁਪਹਿਰ ਵੇਲੇ ਇੱਕ ਟਰੱਕ ਅਤੇ trailer ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਅਸਮਾਨ ‘ਚ ਸਿਰਫ ਕਾਲਾ ਧੂਆਂ ਹੀ ਨਜ਼ਰ ਆ ਰਿਹਾ ਸੀ। ਗੈਸ ਸਟੇਸ਼ਨ ਦੇ ਨੇੜਿਓਂ ਸਾਹਮਣੇ ਆਈ ਫੁਟੇਜ ਵਿੱਚ, ਅੱਗ ਦਿਖਾਈ ਦੇ ਰਹੀ ਸੀ ਤੇ ਛੋਟੇ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਕਿਹਾ ਕਿ ਸ਼ਾਮ 5.15 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਇਆ ਗਿਆ ਸੀ। ਪੁਲਿਸ ਅਤੇ ਹਾਟੋ ਹੋਨ ਸੇਂਟ ਜੌਨ ਵੀ ਮੌਕੇ ‘ਤੇ ਹਾਜ਼ਰ ਹੋਏ ਸਨ ਪਰ ਰਾਹਤ ਵਾਲੀ ਗੱਲ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਸੀ।
