ਪਾਕਿਸਤਾਨ ਖਿਲਾਫ ਮੈਚ ਨੂੰ ਲੈ ਕੇ ਦੇਸ਼ ਵਾਸੀਆਂ ‘ਚ ਕਾਫੀ ਕ੍ਰੇਜ਼ ਦਿੱਖਦਾ ਹੈ ਅਤੇ ਜੇਕਰ ਟੀਮ ਇੰਡੀਆ ਗਲਤੀ ਨਾਲ ਹਾਰ ਜਾਂਦੀ ਹੈ ਤਾਂ ਸਮਝਿਆ ਜਾਂਦਾ ਹੈ ਕਿ ਕਿਸੇ ਦੀ ਸ਼ਾਮਤ ਆ ਗਈ ਹੈ। ਜਿਵੇਂ ਕਿ ਇਸ ਵਾਰ ਲੋਕਾਂ ਨੇ ਆਪਣਾ ਗੁੱਸਾ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ‘ਤੇ ਕੱਢਿਆ ਹੈ। ਅਸੀਂ ਗੱਲ ਕਰ ਰਹੇ ਹਾਂ ਏਸ਼ੀਆ ਕੱਪ ਦੇ ਸੁਪਰ-4 ਮੈਚ ਦੀ, ਜਿਸ ਵਿੱਚ ਭਾਰਤ ਨੂੰ ਐਤਵਾਰ ਰਾਤ ਪਾਕਿਸਤਾਨ ਦੇ ਹੱਥੋਂ ਪੰਜ ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਉਰਵਸ਼ੀ ਇਸ ਸਭ ਦੇ ਵਿਚਕਾਰ ਆ ਗਈ ਕਿਉਂਕਿ ਉਹ ਵੀ ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਦੁਬਈ ਪਹੁੰਚੀ ਸੀ ਅਤੇ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨਾਲ ਉਸ ਦਾ ਸਬੰਧ ਹਰ ਕੋਈ ਜਾਣਦਾ ਹੈ।
ਜਿਵੇਂ ਹੀ ਰਿਸ਼ਭ ਕ੍ਰਿਕਟ ਦੇ ਮੈਦਾਨ ‘ਚ ਸਿਰਫ 14 ਦੌੜਾਂ ਬਣਾ ਕੇ ਆਊਟ ਹੋਏ ਤਾਂ ਸੋਸ਼ਲ ਮੀਡੀਆ ‘ਤੇ ਉਰਵਸ਼ੀ ਖਿਲਾਫ ਟ੍ਰੋਲਿੰਗ ਸ਼ੁਰੂ ਹੋ ਗਈ। ਲੋਕਾਂ ਨੇ ਰਿਸ਼ਭ ਦੇ ਖਰਾਬ ਪ੍ਰਦਰਸ਼ਨ ਲਈ ਉਰਵਸ਼ੀ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ ‘ਤੇ ਉਸ ਨੂੰ ਲੈ ਕੇ ਮੀਮਜ਼ ਦਾ ਹੜ੍ਹ ਆ ਗਿਆ ਹੈ। ਲੋਕ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਕਰਨ ਲੱਗੇ ਹਨ। ਦਰਅਸਲ ਉਰਵਸ਼ੀ ਨੇ ਸਟੇਡੀਅਮ ਤੋਂ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ”ਦੀਦੀ, ਤੁਹਾਡੇ ਕਰੀਅਰ ‘ਚ ਕੁੱਝ ਖਾਸ ਨਹੀਂ ਹੋਇਆ, ਵਿਚਾਰੇ ਰਿਸ਼ਭ ਪੰਤ ਨੂੰ ਠੀਕ ਤਰ੍ਹਾਂ ਨਾਲ ਖੇਡਣ ਦਿਓ।” ਉਥੇ ਹੀ ਇੱਕ ਹੋਰ ਯੂਜ਼ਰ ਨੇ ਟਵੀਟ ਕੀਤਾ ਕਿ, ”ਰਿਸ਼ਭ ਪੰਤ ਦੇ ਆਊਟ ਹੋਣ ਤੋਂ ਬਾਅਦ ਸਭ ਤੋਂ ਖੁਸ਼ ਵਿਅਕਤੀ।” ਦਰਅਸਲ, ਵੀਡੀਓ ‘ਚ ਉਰਵਸ਼ੀ ਕਾਫੀ ਖੁਸ਼ ਨਜ਼ਰ ਆ ਰਹੀ ਸੀ।
ਇਕ ਟਵਿੱਟਰ ਯੂਜ਼ਰ ਨੇ ਤਾਂ ਉਰਵਸ਼ੀ ਨੂੰ ਰਿਸ਼ਭ ਲਈ ‘ਪਨੌਤੀ’ ਵੀ ਕਿਹਾ। ਟਵੀਟ ਕੀਤਾ ਅਤੇ ਲਿਖਿਆ, ”ਪਨੌਤੀ ਪੰਤ ਨੂੰ ਆਊਟ ਕਰਨ ਆਈ ਸੀ।” ਕੁੱਝ ਲੋਕਾਂ ਨੇ ਉਰਵਸ਼ੀ ਵੱਲ ਇਸ਼ਾਰਾ ਕਰਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੈਚ ਦੇਖਣ ਲਈ ਕੌਣ ਬੁਲਾ ਰਿਹਾ ਹੈ ਅਤੇ ਕੁਝ ਨੇ ਕਿਹਾ ਕਿ ਰਿਸ਼ਭ ਨੂੰ ਉਰਵਸ਼ੀ ਦੀ ਨਜ਼ਰ ਲੱਗੀ ਹੈ। ਰਿਸ਼ਭ ਪੰਤ ਅਤੇ ਉਰਵਸ਼ੀ ਰੌਤੇਲਾ ਉਸ ਸਮੇਂ ਸੁਰਖੀਆਂ ‘ਚ ਆਏ ਜਦੋਂ ਉਰਵਸ਼ੀ ਨੇ ਬਿਨਾਂ ਨਾਂ ਲਏ ਇਕ ਇੰਟਰਵਿਊ ‘ਚ ਕਿਹਾ ਕਿ ਰਿਸ਼ਭ ਨੇ ਇੱਕ ਹੋਟਲ ਦੀ ਲਾਬੀ ‘ਚ ਘੰਟਿਆਂਬੱਧੀ ਉਨ੍ਹਾਂ ਦਾ ਇੰਤਜ਼ਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਮਿਲਣ ਲਈ ਇੰਨਾ ਬੇਤਾਬ ਸੀ ਕਿ ਰਿਸ਼ਭ ਨੇ 16-17 ਵਾਰ ਫੋਨ ਵੀ ਕੀਤਾ ਸੀ। ਇਸ ‘ਤੇ ਰਿਸ਼ਭ ਨੇ ਸੋਸ਼ਲ ਮੀਡੀਆ ‘ਤੇ ਉਰਵਸ਼ੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਲੋਕ ਪ੍ਰਸਿੱਧੀ ਹਾਸਿਲ ਕਰਨ ਲਈ ਕਿੰਨਾ ਝੂਠ ਬੋਲਦੇ ਹਨ। ਇਸ ਤੋਂ ਬਾਅਦ ਦੋਵਾਂ ਵਿਚਾਲੇ ਕਾਫੀ ਤਣਾਅ ਸ਼ੁਰੂ ਹੋ ਗਿਆ। ਉਰਵਸ਼ੀ ਨੇ ਵੀ ਰਿਸ਼ਭ ਨੂੰ ‘ਛੋਟੂ ਭਈਆ’ ਕਹਿ ਕੇ ਝੂਠ ਬੋਲਣ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਸੀ।