ਪੁਲਿਸ ਨੇ ਵਾਈਕਾਟੋ ਵਿੱਚ ਦੱਬੀ ਹੋਈ ਕਰੀਬ 9 ਕਿਲੋ ਸੁੱਕੀ ਭੰਗ ਬਰਾਮਦ ਕਰਨ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਇੱਕ rural Matamata ਜਾਇਦਾਦ ਦੀ ਤਲਾਸ਼ੀ ਲੈਣ ਤੋਂ ਬਾਅਦ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਜਾਂਚਕਰਤਾਵਾਂ ਨੇ dried cannabis ਨੂੰ “ਟੋਇਆਂ” ਵਿੱਚ ਦੱਬੇ ਜਾਣ ਬਾਰੇ ਜਾਣਕਰੀ ਸਾਂਝੀ ਕੀਤੀ ਹੈ ਜੋ ਅਫਸਰਾਂ ਦੁਆਰਾ ਪੁੱਟੇ ਗਏ ਸਨ। ਭੰਗ ਦੇ ਸੈਂਕੜੇ ਬੀਜ, ਹਥਿਆਰ ਅਤੇ ਗੋਲਾ ਬਾਰੂਦ, ਮੈਥਾਮਫੇਟਾਮਾਈਨ, ਕੈਨਾਬਿਸ ਤੇਲ ਅਤੇ ਐਲਐਸਡੀ ਦਾ ਇੱਕ ਜ਼ਖੀਰਾ ਵੀ ਮਿਲਿਆ ਹੈ।
ਦੋ ਹਥਿਆਰ ਲੋਡ ਕੀਤੇ ਗਏ ਸਨ, ਜਦੋਂ ਕਿ ਦੋ ਹੋਰ ਪਿਸਤੌਲ ਬਣਨ ਲਈ ਕੱਟੇ ਗਏ ਸਨ। Matamata ਦੇ ਦੋ ਹੋਰ ਪਤਿਆਂ ‘ਤੇ ਵੀ ਤਲਾਸ਼ੀ ਲਈ ਗਈ। 37 ਸਾਲਾ ਅਤੇ 33 ਸਾਲਾ ਦੇ 2 ਵਿਕਅਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਇੱਕ 47 ਸਾਲਾ ਸਥਾਨਕ ਵਿਅਕਤੀ ਵੀ ਹੈ ਜਿਸ ‘ਤੇ ਕਲਾਸ ਬੀ ਨਿਯੰਤਰਿਤ ਡਰੱਗ ਦੀ ਦਰਾਮਦ ਅਤੇ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ।