ਕੁਈਨਜ਼ਲੈਂਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗੁਰਸਿੱਖ ਪਰਿਵਾਰ ਦੇ 11 ਸਾਲ ਦੇ ਪੁੱਤ ਗੁਰਮੰਤਰ ਸਿੰਘ ਗਿੱਲ ਦੀ ਬੱਸ ਨਾਲ ਵਾਪਰੇ ਇੱਕ ਹਾਦਸੇ ‘ਚ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਿਕ ਗੁਰਮੰਤਰ ਸਿੰਘ ਰੋਜ਼ਾਨਾ ਆਪਣੇ ਪਿਤਾ ਜੀ ਨਾਲ ਸਕੂਲ ਜਾਂਦਾ ਸੀ ਤੇ ਘਰ ਵਾਪਸੀ ਕਰਦਾ ਸੀ ਪਰ ਬੀਤੇ ਦਿਨੀ ਗੁਰਮੰਤਰ ਪਹਿਲੀ ਵਾਰ ਸਾਈਕਲ ‘ਤੇ ਸਕੂਲ ਗਿਆ ਸੀ, ਪਰ ਘਰ ਵਾਪਸ ਆਉਂਦੇ ਸਮੇਂ ਉਸ ਦੀ ਇੱਕ ਬੱਸ ਨਾਲ ਟੱਕਰ ਹੋ ਗਈ ਸੀ ਜਿਸ ਕਾਰਨ ਗੁਰਮੰਤਰ ਸਿੰਘ ਦੀ ਮੌਤ ਹੋ ਗਈ। ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਗੁਰਮੰਤਰ ਛੋਟੀ ਉਮਰ ‘ਚ ਹੀ ਗੋਲਫ ਦਾ ਚੰਗਾ ਖਿਡਾਰੀ ਸੀ ਕੁਝ ਦਿਨ ਪਹਿਲਾਂ ਹੀ ਉਸਨੇ ਗੋਲਫ ਦਾ ਟੂਰਨਾਮੈਂਟ ਵੀ ਜਿੱਤਿਆ ਸੀ। ਫਿਲਹਾਲ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ 60 ਸਾਲਾ ਬੱਸ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।