ਸਿਰਫ਼ ਕੈਰੀ-ਆਨ ਸਮਾਨ ਲੈ ਕੇ ਰਵਾਨਗੀ ਤੋਂ ਇੱਕ ਘੰਟਾ ਪਹਿਲਾਂ ਪਹੁੰਚੇ ਆਕਲੈਂਡ ਦੇ ਇੱਕ ਜੋੜੇ ਨੂੰ ਔਨਲਾਈਨ ਚੈੱਕ-ਇਨ ਕਰਨ ਤੋਂ ਬਾਅਦ ਜਹਾਜ਼ ਵਿੱਚ ਚੜ੍ਹਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨਾ ਇੱਕ ਏਅਰਲਾਈਨ ਨੂੰ ਕਾਫੀ ਮਹਿੰਗਾ ਪਿਆ ਹੈ। ਜੋੜੇ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਪ੍ਰਿੰਟ ਕੀਤੇ ਬੋਰਡਿੰਗ ਪਾਸ ਪੇਸ਼ ਕਰਨੇ ਪੈਣਗੇ, ਪਰ ਚੈੱਕ-ਇਨ ਕਾਊਂਟਰ ਬੰਦ ਸੀ। ਇਸ ਕਾਰਨ ਜੋੜੇ ਦਾ ਜਹਾਜ਼ ਮਿਸ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਨਵੀ ਉਡਾਣ, ਰਾਤ ਲਈ ਰਿਹਾਇਸ਼ ਅਤੇ ਖਾਣੇ ‘ਤੇ ਹੋਰ ਖਰਚਾ ਕਰਨਾ ਪਿਆ। ਇਸ ਪਿੱਛੋਂ ਇਹ ਮਾਮਲਾ ਟ੍ਰਿਬਊਨਲ ਦੇ ਕੋਲ ਪਹੁੰਚਿਆ ਅਤੇ ਉਨ੍ਹਾਂ ਲਈ ਏਅਰਲਾਈਨ ਨੂੰ $700 ਮੁਆਵਜੇ ਦੇ ਤੌਰ ‘ਤੇ ਅਦਾ ਕਰਨ ਦੇ ਹੁਕਮ ਹੋਏ।
