[gtranslate]

Trent Boult ਨੇ ਛੱਡਿਆ ਨਿਊਜ਼ੀਲੈਂਡ ਕ੍ਰਿਕਟ ਦਾ Central Contract, ਜਾਣੋ ਕਿਉਂ ?

trent boult central contract

ਨਿਊਜ਼ੀਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਟ੍ਰੇਂਟ ਬੋਲਡ ਨੇ ਆਪਣੇ ਆਪ ਨੂੰ ਨਿਊਜ਼ੀਲੈਂਡ ਕ੍ਰਿਕਟ ਦੇ ਕੇਂਦਰੀ ਕਰਾਰ ਤੋਂ ਦੂਰ ਕਰ ਲਿਆ ਹੈ। ਇਸ ਫੈਸਲੇ ਤੋਂ ਬਾਅਦ ਟ੍ਰੇਂਟ ਬੋਲਟ ਬਹੁਤ ਘੱਟ ਅੰਤਰਰਾਸ਼ਟਰੀ ਕ੍ਰਿਕਟ ਖੇਡਦੇ ਨਜ਼ਰ ਆਉਣਗੇ। ਟ੍ਰੇਂਟ ਬੋਲਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਲਈ ਜ਼ਿਆਦਾ ਮਹੱਤਵਪੂਰਨ ਹੈ ਅਤੇ ਉਹ ਉਨ੍ਹਾਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦਾ ਹੈ। ਹਾਲਾਂਕਿ, ਟ੍ਰੇਂਟ ਬੋਲਟ ਦੁਨੀਆ ਭਰ ਵਿੱਚ ਹੋਣ ਵਾਲੀਆਂ ਟੀ-20 ਲੀਗਾਂ ਲਈ ਉਪਲਬਧ ਹੋਣਗੇ।

ਟ੍ਰੇਂਟ ਬੋਲਟ ਨੇ ਨਿਊਜ਼ੀਲੈਂਡ ਲਈ 78 ਟੈਸਟ ਮੈਚ ਖੇਡੇ ਹਨ। ਇਸ ਤੋਂ ਇਲਾਵਾ ਉਹ ਕੀਵੀ ਟੀਮ ਲਈ 130 ਤੋਂ ਵੱਧ ਸੀਮਤ ਓਵਰਾਂ ਦੇ ਮੈਚ ਵੀ ਖੇਡ ਚੁੱਕੇ ਹਨ। ਬੋਲਟ ਨੇ ਇਸ ਫੈਸਲੇ ਨੂੰ ਬੇਹੱਦ ਮੁਸ਼ਕਿਲ ਦੱਸਿਆ। ਉਨ੍ਹਾਂ ਕਿਹਾ, ”ਇਹ ਬਹੁਤ ਮੁਸ਼ਕਿਲ ਫੈਸਲਾ ਸੀ। ਮੈਂ ਨਿਊਜ਼ੀਲੈਂਡ ਕ੍ਰਿਕਟ ਤੋਂ ਮਿਲੇ ਸਮਰਥਨ ਲਈ ਧੰਨਵਾਦੀ ਹਾਂ।” ਬੋਲਟ ਨੇ ਅੱਗੇ ਕਿਹਾ, ”ਨਿਊਜ਼ੀਲੈਂਡ ਲਈ ਕ੍ਰਿਕਟ ਖੇਡਣਾ ਮੇਰਾ ਬਚਪਨ ਦਾ ਸੁਪਨਾ ਸੀ। ਮੈਂ ਪਿਛਲੇ 12 ਸਾਲਾਂ ਵਿੱਚ ਜੋ ਕੁੱਝ ਹਾਸਿਲ ਕੀਤਾ ਹੈ, ਉਸ ‘ਤੇ ਮੈਨੂੰ ਮਾਣ ਹੈ। ਮੇਰਾ ਫੈਸਲਾ ਮੇਰੀ ਪਤਨੀ ਅਤੇ ਮੇਰੇ ਤਿੰਨ ਬੱਚਿਆਂ ਲਈ ਹੈ। ਪਰਿਵਾਰ ਹਮੇਸ਼ਾ ਮੇਰੇ ਲਈ ਸਭ ਤੋਂ ਮਹੱਤਵਪੂਰਣ ਚੀਜ਼ ਰਿਹਾ ਹੈ। ਮੈਂ ਆਪਣੀ ਜ਼ਿੰਦਗੀ ‘ਚ ਪਰਿਵਾਰ ਨੂੰ ਕ੍ਰਿਕਟ ਤੋਂ ਪਹਿਲਾਂ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ।”

ਬੋਲਟ ਹਾਲਾਂਕਿ ਅਹਿਮ ਮੈਚਾਂ ‘ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਦੇ ਨਜ਼ਰ ਆ ਸਕਦੇ ਹਨ। ਸਟਾਰ ਤੇਜ਼ ਗੇਂਦਬਾਜ਼ ਨੇ ਕਿਹਾ, ”ਮੇਰੀ ਇੱਛਾ ਹੈ ਕਿ ਮੈਂ ਹੁਣ ਦੇਸ਼ ਲਈ ਖੇਡਦਾ ਰਹਾਂ। ਫਿਲਹਾਲ ਮੇਰੇ ਕੋਲ ਅੰਤਰਰਾਸ਼ਟਰੀ ਕ੍ਰਿਕਟ ‘ਚ ਪ੍ਰਦਰਸ਼ਨ ਕਰਨ ਲਈ ਹੁਨਰ ਬਚਿਆ ਹੈ। ਹਾਲਾਂਕਿ ਕੇਂਦਰੀ ਇਕਰਾਰਨਾਮੇ ਦੀ ਅਣਹੋਂਦ ਕਾਰਨ ਬੋਲਟ ਦੀ ਚੋਣ ਦੀ ਸੰਭਾਵਨਾ ਨੂੰ ਘਟਾ ਦੇਵੇਗੀ। ਨਿਊਜ਼ੀਲੈਂਡ ਕ੍ਰਿਕਟ ਦੇ ਸੀਈਓ ਡੇਵਿਡ ਵ੍ਹਾਈਟ ਨੇ ਬੋਲਟ ਦੇ ਫੈਸਲੇ ‘ਤੇ ਨਿਰਾਸ਼ਾ ਜਤਾਈ ਹੈ। ਡੇਵਿਡ ਵ੍ਹਾਈਟ ਨੇ ਹਾਲਾਂਕਿ ਬੋਲਟ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਬੋਲਟ ਇਸ ਸਮੇਂ ਵਨਡੇ ਕ੍ਰਿਕਟ ‘ਚ ਦੁਨੀਆ ਦਾ ਨੰਬਰ ਇੱਕ ਗੇਂਦਬਾਜ਼ ਹੈ। ਉਸ ਨੇ 93 ਮੈਚਾਂ ‘ਚ 169 ਵਿਕਟਾਂ ਲਈਆਂ ਹਨ।

Likes:
0 0
Views:
231
Article Categories:
Sports

Leave a Reply

Your email address will not be published. Required fields are marked *