ਸੋਮਵਾਰ ਨੂੰ ਹੈਮਿਲਟਨ ਦੇ ਨਜ਼ਦੀਕ ਇੱਕ ਰੇਲਗੱਡੀ ਦੇ ਪਟੜੀ ਤੋਂ ਉਤਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹੈਮਿਲਟਨ ਦੇ ਨੇੜੇ ਪਟੜੀ ਤੋਂ ਉਤਰਨ ਵਾਲੀ ਇੱਕ ਮਾਲ ਗੱਡੀ ਨੂੰ ਮੰਗਲਵਾਰ ਨੂੰ ਹਟਾਏ ਜਾਣ ਦੀ ਉਮੀਦ ਹੈ। ਡੱਬਿਆਂ ਨਾਲ ਭਰੀ ਰੇਲਗੱਡੀ ਸੋਮਵਾਰ ਦੁਪਹਿਰ ਨੂੰ ਵਾਈਪਾ ਵਿਖੇ ਰੇਲ ਕਰਾਸਿੰਗ ‘ਤੇ ਇੱਕ ਵਾਹਨ ਨਾਲ ਟਕਰਾ ਜਾਣ ਤੋਂ ਬਾਅਦ ਪਟੜੀ ਤੋਂ ਉਤਰ ਗਈ ਸੀ।
ਕੀਵੀਰੇਲ ਨੇ ਕਿਹਾ ਕਿ ਲੋਕੋਮੋਟਿਵ ਅਤੇ ਵੈਗਨਾਂ ਨੂੰ ਚੁੱਕਣ ਲਈ ਮੰਗਲਵਾਰ ਦੁਪਹਿਰ ਤੱਕ ਇੱਕ ਕਰੇਨ ਦੇ ਸਾਈਟ ‘ਤੇ ਆਉਣ ਦੀ ਉਮੀਦ ਸੀ। ਹਾਲਾਂਕਿ ਕੀਵੀਰੇਲ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਹੈ ਕਿ ਲਾਈਨ ਕਦੋਂ ਖੁੱਲ੍ਹੇਗੀ। ਆਕਲੈਂਡ ਅਤੇ ਵੈਲਿੰਗਟਨ ਵਿਚਕਾਰ ਮਾਲ ਢੋਆ-ਢੁਆਈ ਸੇਵਾਵਾਂ ਟ੍ਰੈਕ ਦੇ ਨੁਕਸਾਨ ਕਾਰਨ ਰੁਕੀਆਂ ਹੋਈਆਂ ਹਨ। ਪਰ ਕੀਵੀਰੇਲ ਨੇ ਕਿਹਾ ਕਿ ਟੌਰੰਗਾ-ਹੈਮਿਲਟਨ-ਆਕਲੈਂਡ ਕੋਰੀਡੋਰ ‘ਤੇ ਮਾਲ ਗੱਡੀਆਂ, ਜੋ ਕਿ ਦੇਸ਼ ਵਿੱਚ ਸਭ ਤੋਂ ਵਿਅਸਤ ਸੀ, ਅਜੇ ਵੀ ਚੱਲ ਰਹੀਆਂ ਹਨ।