ਇਨਵਰਕਾਰਗਿਲ ‘ਚ ਵੀਰਵਾਰ ਨੂੰ ਟਰੇਨ ਅਤੇ ਕਾਰ ਦੀ ਟੱਕਰ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਨਵਰਕਾਰਗਿਲ ਵਿਖੇ ਵੀਰਵਾਰ ਦੁਪਹਿਰ ਰੇਲ ਗੱਡੀ ਅਤੇ ਕਾਰ ਵਿਚਕਾਰ ਹੋਈ ਟੱਕਰ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 3.38 ਵਜੇ ਦੇ ਕਰੀਬ ਡਰੂਰੀ ਐਲਐਨ ਨੇੜੇ ਰੇਨਫਰੂ ਸੇਂਟ ਰੇਲਵੇ ਕਰਾਸਿੰਗ ‘ਤੇ ਬੁਲਾਇਆ ਗਿਆ ਸੀ। ਸੇਂਟ ਜੌਹਨ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਜਦੋਂ ਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਹਾਦਸੇ ਮਗਰੋਂ ਦੋਵਾਂ ਨੂੰ ਸਾਊਥਲੈਂਡ ਹਸਪਤਾਲ ਲਿਜਾਇਆ ਗਿਆ ਸੀ। ਰੇਨਫਰੂ ਸੇਂਟ ਹੁਣ ਬੰਦ ਹੈ।
