ਨਿਊਜ਼ੀਲੈਂਡ ਵਾਸੀ ਇਸ ਸਮੇਂ Cyclone Gabrielle ਦੇ ਨਾਲ ਜੂਝ ਰਹੇ ਹਨ। ਕੋਰੋਮੰਡਲ ਦੇ ਕੁੱਝ ਹਿੱਸੇ ਚੌਥੇ ਦਿਨ ਵੀ ਬਿਜਲੀ ਤੋਂ ਬਿਨਾਂ ਹਨ ਜਦਕਿ ਬਹੁਤ ਸਾਰੀਆਂ ਸੜਕਾਂ ਬੰਦ ਹਨ ਕਿਉਂਕਿ ਚੱਕਰਵਾਤ ਗੈਬਰੀਏਲ ਤੋਂ ਬਾਅਦ ਸ਼ਹਿਰਾਂ ਦੀ ਸਫਾਈ ਜਾਰੀ ਹੈ। ਮੈਟਸਰਵਿਸ ਨੇ ਕਿਹਾ ਕਿ ਪੂਰਬੀ ਤੱਟ ਦੇ ਨਾਲ ਉੱਚੀਆਂ ਲਹਿਰਾਂ ਦੇ ਨਾਲ ਵੀਰਵਾਰ ਤੱਕ ਮੱਧ ਨਿਊਜ਼ੀਲੈਂਡ ਵਿੱਚ ਭਾਰੀ ਮੀਂਹ ਜਾਰੀ ਰਹੇਗਾ। ਦੱਸ ਦੇਈਏ ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਦੇ ਉੱਤਰੀ ਹਿੱਸੇ ਵਿੱਚ ਚੱਕਰਵਾਤ ਗੈਬਰੀਅਲ ਦੇ ਕਾਰਨ ਆਏ ਹੜ੍ਹ ਅਤੇ ਤਬਾਹੀ ਤੋਂ ਬਾਅਦ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੋਈ ਹੈ।
![towns still without power](https://www.sadeaalaradio.co.nz/wp-content/uploads/2023/02/de27f43e-3f63-427d-9492-9181b08cc81d-950x499.jpg)