ਗਰਮ ਅਤੇ ਹਵਾਦਾਰ ਹਾਲਾਤਾਂ ਦੀ ਭਵਿੱਖਬਾਣੀ ਦੇ ਕਾਰਨ, ਵੀਰਵਾਰ 16 ਜਨਵਰੀ 2025 ਲਈ ਬੀਤੀ ਅੱਧੀ ਰਾਤ ਤੋਂ ਉੱਤਰ ਪੱਛਮੀ ਖੇਤਰ ਲਈ ਅੱਗ ਲਗਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ। ਪ੍ਰਭਾਵਿਤ ਖੇਤਰਾਂ ਵਿੱਚ ਮੋਰੀ ਪਲੇਨਜ਼ ਅਤੇ ਨਾਰਾਬਰੀ ਸ਼ਾਇਰ ਸ਼ਾਮਿਲ ਹਨ। ਆਕਲੈਂਡ ‘ਚ ਆਉਟਡੋਰ ਫਾਇਰ ਬੈਨ ਅਗਲੇ ਨੋਟਿਸ ਤੱਕ ਜਾਰੀ ਰਹੇਗਾ। ਫਾਇਰ ਐਂਡ ਐਮਰਜੈਂਸੀ ਐਨ ਜੈਡ ਵਾਲਿਆਂ ਨੇ ਸਾਫ ਕਰਤਾ ਹੈ ਕਿ ਜੇ ਕੋਈ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਪਰਮਿਟ ਲੈਣਾ ਜਰੂਰੀ ਹੋਏਗਾ, ਇਹ ਹੁਕਮ ਵੀਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਿਆ ਹੈ। ਫਾਇਰ ਐਂਡ ਐਮਰਜੈਂਸੀ ਐਨ ਜੈਡ ਦੇ ਰੀਜਨ ਮੈਨੇਜਰ ਰੋਨ ਡੇਵਲਿਨ ਨੇ ਕਿਹਾ ਕਿ ਇਸ ਵੇਲੇ ਅੱਗ ਲੱਗਣ ਦਾ ਬਹੁਤ ਜਿਆਦਾ ਖਤਰਾ ਹੈ, ਇਸੇ ਕਾਰਨ ਇਹ ਫੈਸਲਾ ਲਿਆ ਗਿਆ ਹੈ।
