ਬੀਤੀ ਰਾਤ ਮੰਗਾਵਾਈ ‘ਚ ਕੁਦਰਤ ਦਾ ਕਹਿਰ ਦਿਖਿਆ ਹੈ। ਇੱਥੇ ਆਏ ਤੂਫਾਨ ਕਾਰਨ 50 ਘਰ ਤਬਾਹ ਹੋ ਗਏ ਹਨ, ਬਿਜਲੀ ਦੇ ਖੰਭੇ ਉੱਖੜ ਗਏ ਹਨ ਅਤੇ ਦਰੱਖਤ ਵੀ ਟਾਹਣੀਆਂ ਵਾਂਗ ਟੁੱਟ ਗਏ ਹਨ। ਇਸ ਤੂਫਾਨ ਮਗਰੋਂ ਸੈਂਕੜੇ ਘਰਾਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਇਸ ਦੌਰਾਨ ਦੋ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਇੱਕ ਨੂੰ ਹੈਲੀਕਾਪਟਰ ਰਾਹੀਂ ਆਕਲੈਂਡ ਹਸਪਤਾਲ ਲਿਜਾਇਆ ਗਿਆ ਅਤੇ ਦੂਜੇ ਨੂੰ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ।
FENZ ਨੌਰਥਲੈਂਡ ਦੇ ਮੈਨੇਜਰ ਵਿਪਾਰੀ ਹੈਨਵੁੱਡ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨ ਹੈ ਕਿ 50 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਦਰੱਖਤ ਡਿੱਗਣ ਨਾਲ ਵਿਸ਼ਾਲ ਖੇਤਰ ਵਿੱਚ ਘਰਾਂ ਅਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਣ ਕਾਰਨ ਇਹ ਗਿਣਤੀ ਵਧੇਗੀ। ਮੰਗਾਵਈ, ਮੰਗਾਵਈ ਹੈੱਡਜ਼ ਅਤੇ ਲੈਂਗਸ ਬੀਚ ਖੇਤਰਾਂ ਵਿੱਚ ਬੀਤੀ ਰਾਤ ਲਗਭਗ 5000 ਜਾਇਦਾਦਾਂ ਬਿਜਲੀ ਤੋਂ ਬਿਨਾਂ ਸਨ।