[gtranslate]

ਲਓ ਜੀ ਸ਼ਰਾਬ ਪੀ ਕੇ ਟੱਲੀ ਹੋਣ ਵਾਲਿਆਂ ਨੂੰ ਹੁਣ ਸਰਕਾਰ ਪਹੁੰਚਾਵੇਗੀ ਘਰ ! ਉਹ ਵੀ ਮੁਫਤ ‘ਚ…

too drunk to drive back home

ਜੇਕਰ ਤੁਸੀ ਜ਼ਿਆਦਾ ਸ਼ਰਾਬ ਪੀ ਲੈਂਦੇ ਹੋ ਤੇ ਗੱਡੀ ਨਹੀਂ ਚਲਾ ਸਕਦੇ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ ਕਿਉਂਕ ਤੁਹਾਨੂੰ ਸਰਕਾਰ ਮੁਫਤ ਵਿੱਚ ਘਰ ਪਹੁੰਚਾਵੇਗੀ। ਜੀ ਹਾਂ ਤੁਸੀ ਬਿਲਕੁਲ ਸਹੀ ਪੜ੍ਹ ਰਹੇ ਹੋ। ਦਰਅਸਲ ਇਹ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ। ਇਟਲੀ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਜੇਕਰ ਤੁਸੀਂ ਕਿਸੇ ਨਾਈਟ ਕਲੱਬ ‘ਚ ਹੋ ਅਤੇ ਉੱਥੇ ਜ਼ਿਆਦਾ ਸ਼ਰਾਬ ਪੀਤੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਸੁਰੱਖਿਅਤ ਘਰ ਪਹੁੰਚਾਉਣਾ ਉੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਟਾਲੀਅਨ ਸਰਕਾਰ ਤੁਹਾਨੂੰ ਟੈਕਸੀ ਰਾਹੀਂ ਤੁਹਾਡੇ ਘਰ ਮੁਫਤ ਪਹੁੰਚਾਵੇਗੀ। ਇਹ ਪ੍ਰਣਾਲੀ ਪਾਇਲਟ ਪ੍ਰੋਜੈਕਟ ਤਹਿਤ ਸ਼ੁਰੂ ਕੀਤੀ ਗਈ ਹੈ। ਇਹ ਸਿਸਟਮ ਉੱਥੇ ਦੇ ਛੇ ਨਾਈਟ ਕਲੱਬਾਂ ਵਿੱਚ ਇੱਕ ਮਹੀਨੇ ਲਈ ਟਰਾਇਲ ਵਜੋਂ ਸ਼ੁਰੂ ਹੋਵੇਗਾ।

ਇਟਲੀ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਇਹ ਸਫਲ ਰਿਹਾ ਤਾਂ ਇਸ ਨੂੰ ਹਮੇਸ਼ਾ ਲਈ ਲਾਗੂ ਕਰ ਦਿੱਤਾ ਜਾਵੇਗਾ। ਟਰਾਂਸਪੋਰਟ ਮੰਤਰੀ ਸਾਲਵਿਨੀ ਨੇ ਦੱਸਿਆ ਕਿ ਸੜਕ ਹਾਦਸਿਆਂ ਨੂੰ ਰੋਕਣ ਦੇ ਉਦੇਸ਼ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਜੁਰਮਾਨੇ ਅਤੇ ਕਾਨੂੰਨ ਕਾਫ਼ੀ ਨਹੀਂ ਹਨ, ਸਾਨੂੰ ਰੋਕਥਾਮ ਯੋਜਨਾ ਵਿੱਚ ਸਾਰਿਆਂ ਨੂੰ ਸ਼ਾਮਿਲ ਕਰਨ ਦੀ ਲੋੜ ਹੈ।

ਪਾਇਲਟ ਪ੍ਰੋਜੈਕਟ ਸਕੀਮ ਤਹਿਤ ਜੋ ਲੋਕ ਫੁੱਲ ਟੱਲੀ ਹੋਣਗੇ ਕਲੱਬ ਤੋਂ ਬਾਹਰ ਆਉਣ ‘ਤੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਉਨ੍ਹਾਂ ਨੇ ਲਿਮਟ ਤੋਂ ਵੱਧ ਸ਼ਰਾਬ ਪੀਤੀ ਹੋਵੇਗੀ ਤਾਂ ਉਨ੍ਹਾਂ ਨੂੰ ਟੈਕਸੀ ਰਾਹੀਂ ਉਨ੍ਹਾਂ ਦੇ ਘਰ ਤੱਕ ਛੱਡਿਆ ਜਾਵੇਗਾ। ਇਸ ‘ਚ ਜੋ ਵੀ ਖਰਚਾ ਹੋਵੇਗਾ, ਉਹ ਟਰਾਂਸਪੋਰਟ ਮੰਤਰਾਲਾ ਸਹਿਣ ਕਰੇਗਾ। ਟਰਾਂਸਪੋਰਟ ਮੰਤਰੀ ਉਪ ਪ੍ਰਧਾਨ ਮੰਤਰੀ ਮੈਟਿਓ ਸਾਲਵਿਨੀ ਨੇ ਇਹ ਜਾਣਕਾਰੀ ਦਿੱਤੀ ਹੈ।

ਵਰਤਮਾਨ ਵਿੱਚ, ਪੁਗਲੀਆ ਤੋਂ ਤੁਸਿਆਨੀ ਅਤੇ ਵੇਨੇਟੋ ਖੇਤਰਾਂ ਤੱਕ ਕੁੱਲ ਛੇ ਨਾਈਟ ਕਲੱਬਾਂ ਨੂੰ ਇਸ ਯੋਜਨਾ ਦੇ ਤਹਿਤ ਜੋੜਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ ਇਟਲੀ ਵਿੱਚ ਸੜਕ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤੀ ਗਈ ਹੈ। ਦਰਅਸਲ, ਇਟਲੀ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੀਆਂ ਘਟਨਾਵਾਂ ‘ਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਸੜਕ ਹਾਦਸਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਸਾਲ 2020 ਦੇ ਇੱਕ ਅੰਕੜੇ ਮੁਤਾਬਿਕ ਯੂਰਪ ਅਤੇ ਇਟਲੀ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ।

Leave a Reply

Your email address will not be published. Required fields are marked *