ਨਿਊਜ਼ੀਲੈਂਡ ‘ਚ ਸਿਹਤ ਸਹੂਲਤਾਂ ਦਾ ਕੀ ਹਾਲ ਹੈ ਇਸਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਮਰੀਜ਼ਾਂ ਨੂੰ ਐਮਰਜੈਂਸੀ ਡਿਪਾਰਟਮੈਂਟ ‘ਚ ਵੀ ਇਲਾਜ਼ ਲਈ ਉਡੀਕ ਕਰਨੀ ਪੈਂਦੀ ਹੈ। ਇਸੇ ਉਡੀਕ ਕਾਰਨ ਕਈ ਮਰੀਜ਼ਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਰਹੀ ਹੈ। ਤਾਜ਼ਾ ਮਾਮਲਾ ਆਕਲੈਂਡ ਦੇ ਮਿਡਲਮੋਰ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿੱਥੇ 82 ਸਾਲ ਦੇ ਬਜ਼ੁਰਗ ਟੋਨੀ ਨੋਟ ਨਾਮ ਦੇ ਵਿਅਕਤੀ ਨੂੰ ਪਹਿਲਾਂ ਤਾਂ ਐਂਬੂਲੈਂਸ ਦੀ ਸਾਢੇ 4 ਘੰਟੇ ਤੱਕ ਉਡੀਕ ਕਰਨੀ ਪਈ ਸੀ ਫਿਰ ਐਮਰਜੈਂਸੀ ਡਿਪਾਰਟਮੈਂਟ ‘ਚ ਸਮੇਂ ਸਿਰ ਇਲਾਜ਼ ਨਹੀਂ ਮਿਲਿਆ ਅਖੀਰ ਇਸੇ ਕਾਰਨ ਉਸ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਬਜ਼ੁਰਗ ਦਾ ਸਮੇਂ ਤੇ ਇਲਾਜ਼ ਹੁੰਦਾ ਤਾ ਉਨ੍ਹਾਂ ਦੀ ਜਾਨ ਬਚ ਸਕਦੀ ਸੀ।
