ਟੋਕੀਓ ਓਲੰਪਿਕਸ ਦਾ ਅੱਜ 12 ਵਾਂ ਦਿਨ ਹੈ। ਇਸ ਸਮੇਂ ਵੱਡੀ ਖਬਰ ਇਹ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ ਤੋਂ ਬਾਹਰ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੂੰ ਸੈਮੀਫਾਈਨਲ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਤੋਂ 5-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਕਾਰਨ ਭਾਰਤ ਦੀ ਗੋਲਡ ਮੈਡਲ ਦੀਆਂ ਉਮੀਦਾਂ ਵੀ ਚਕਨਾਚੂਰ ਹੋ ਗਈਆਂ ਹਨ। ਪਰ ਟੀਮ ਇੰਡੀਆ ਕੋਲ ਅਜੇ ਤਮਗਾ ਜਿੱਤਣ ਦਾ ਮੌਕਾ ਹੈ। ਭਾਰਤੀ ਟੀਮ ਹੁਣ ਕਾਂਸੀ ਦੇ ਤਮਗੇ ਲਈ ਮੈਚ ਖੇਡੇਗੀ।
We played our heart out against Belgium, but it just wasn't our day. 💔#INDvBEL #HaiTayyar #IndiaKaGame #Tokyo2020 #TeamIndia #TokyoTogether #StrongerTogether #HockeyInvites #WeAreTeamIndia #Hockey pic.twitter.com/I5AzuayqOq
— Hockey India (@TheHockeyIndia) August 3, 2021
ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਫਾਈਨਲ ਵਿੱਚ ਖੇਡੇਗੀ, ਜਦਕਿ ਹਾਰਨ ਵਾਲੀ ਟੀਮ ਕਾਂਸੀ ਦੇ ਤਗਮੇ ਲਈ ਭਾਰਤ ਨਾਲ ਮੁਕਾਬਲਾ ਕਰੇਗੀ। ਮੈਚ ਦੇ ਪਹਿਲੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਬੈਲਜੀਅਮ ਦੇ ਇੱਕ ਗੋਲ ਦੇ ਮੁਕਾਬਲੇ ਦੋ ਗੋਲਾਂ ਨਾਲ ਬੜ੍ਹਤ ਬਣਾ ਲਈ ਸੀ। ਪਰ ਇਸ ਤੋਂ ਬਾਅਦ ਬੈਲਜੀਅਮ ਦੀ ਟੀਮ ਨੇ ਮੌਕਾ ਨਹੀਂ ਦਿੱਤਾ। ਬੈਲਜੀਅਮ ਨੂੰ ਪੂਰੇ ਮੈਚ ਵਿੱਚ 14 ਪੈਨਲਟੀ ਕਾਰਨਰ ਮਿਲੇ। ਜਿਨ੍ਹਾਂ ਵਿੱਚੋਂ ਉਸਨੇ ਤਿੰਨ ਨੂੰ ਗੋਲ ਵਿੱਚ ਬਦਲ ਦਿੱਤਾ
ਸੈਮੀਫਾਈਨਲ ਮੈਚ ਦਾ ਦੂਜਾ ਕੁਆਰਟਰ ਵੀ ਬਹੁਤ ਰੋਮਾਂਚਕ ਰਿਹਾ। ਇਸ ਵਿੱਚ ਦੋਵਾਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ। ਭਾਰਤ ਨੂੰ ਖੇਡ ਦੇ ਤੀਜੇ ਕੁਆਰਟਰ ਵਿੱਚ ਪੰਜਵਾਂ ਪੈਨਲਟੀ ਕਾਰਨਰ ਮਿਲਿਆ। ਹਾਲਾਂਕਿ ਟੀਮ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਬੈਲਜੀਅਮ ਨੂੰ ਮੈਚ ਦੇ ਚੌਥੇ ਕੁਆਰਟਰ ਵਿੱਚ ਪੈਨਲਟੀ ਸਟਰੋਕ ਮਿਲਿਆ ਅਤੇ ਹੈਂਡਰਿਕਸ ਨੇ ਇੱਕ ਹੋਰ ਗੋਲ ਕੀਤਾ। ਇਸ ਗੋਲ ਨਾਲ ਬੈਲਜੀਅਮ ਨੇ ਭਾਰਤ ‘ਤੇ 5-2 ਦੀ ਬੜ੍ਹਤ ਬਣਾ ਲਈ।