ਟੋਕਿਓ ਓਲੰਪਿਕ ਵਿੱਚ ਹੁਣ ਤੱਕ ਅੱਜ ਦੇ ਦਿਨ ਦੀ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਰਹੀ ਹੈ। ਬੈਡਮਿੰਟਨ ਵਿੱਚ ਪੀਵੀ ਸਿੰਧੂ ਦੀ ਜਿੱਤ ਤੋਂ ਬਾਅਦ ਹੁਣ ਹਾਕੀ ਵਿੱਚ ਭਾਰਤ ਤੋਂ ਤਗਮੇ ਦੀ ਉਮੀਦ ਵੀ ਵੱਧ ਗਈ ਹੈ। ਭਾਰਤ ਨੇ ਅੱਜ ਪੁਰਸ਼ ਹਾਕੀ ਵਿੱਚ ਪੂਲ ਏ ਮੈਚ ਵਿੱਚ ਅਰਜਨਟੀਨਾ ਖ਼ਿਲਾਫ਼ 3-1 ਨਾਲ ਜਿੱਤ ਦਰਜ ਕੀਤੀ ਹੈ। ਇਹ 4 ਮੈਚਾਂ ਵਿੱਚ ਭਾਰਤ ਦੀ ਤੀਜੀ ਜਿੱਤ ਹੈ ਅਤੇ 9 ਅੰਕਾਂ ਨਾਲ ਪੂਲ ਵਿੱਚ ਦੂਜੇ ਨੰਬਰ ‘ਤੇ ਬਰਕਰਾਰ ਹੈ।
नाम विवेक, गुण अनेक! 💯
Be it dodging his opponents to a T or gaining the lead for #IND with a crucial deflection, this young midfielder made no mistakes in #IND's 3-1 win over #ARG 🙌#BestOfTokyo | #Tokyo2020 | #StrongerTogether | #UnitedByEmotion | #Hockey pic.twitter.com/htpx4kiGwl
— #Tokyo2020 for India (@Tokyo2020hi) July 29, 2021
ਆਸਟ੍ਰੇਲੀਆ ਖਿਲਾਫ ਦੂਜੇ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ, ਓਲੰਪਿਕ ਵਿੱਚ ਭਾਰਤੀ ਟੀਮ ਨੇ ਸਪੇਨ ਵਰਗੀ ਇੱਕ ਮਜ਼ਬੂਤ ਟੀਮ ਅਤੇ ਹੁਣ ਰੀਓ ਓਲੰਪਿਕ ਦੀ ਜੇਤੂ ਨੂੰ ਹਰਾ ਕੇ ਓਲੰਪਿਕ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਹੁਣ ਉਹ ਸ਼ਾਨਦਾਰ ਫਾਰਮ ਵਿੱਚ ਦਿਖਾਈ ਦੇ ਰਹੀ ਹੈ। ਭਾਰਤ ਲਈ ਵਰੁਣ ਕੁਮਾਰ, ਵਿਵੇਕ ਸਾਗਰ ਪ੍ਰਸਾਦ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ ਹਨ।