ਭਾਰਤੀ ਪੁਰਸ਼ ਹਾਕੀ ਟੀਮ ਫਿਰ ਜਿੱਤ ਦੇ ਰਾਹ ‘ਤੇ ਪਰਤ ਆਈ ਹੈ। ਭਾਰਤ ਨੇ ਮੰਗਲਵਾਰ ਨੂੰ ਆਪਣੇ ਤੀਸਰੇ ਪੂਲ ਏ ਮੈਚ ਵਿੱਚ ਸਪੇਨ ਨੂੰ 3-0 ਨਾਲ ਹਰਾਇਆ ਹੈ। ਭਾਰਤ ਦੀ ਜਿੱਤ ਦਾ ਨਾਇਕ ਰੁਪਿੰਦਰ ਪਾਲ ਸਿੰਘ ਸੀ, ਜਿਸ ਨੇ ਸਭ ਤੋਂ ਵੱਧ ਦੋ ਗੋਲ ਕੀਤੇ ਹਨ। ਰੁਪਿੰਦਰ (15 ਵੇਂ ਅਤੇ 51 ਵੇਂ ਮਿੰਟ) ਤੋਂ ਇਲਾਵਾ ਸਿਮਰਨਜੀਤ ਸਿੰਘ (14 ਵੇਂ) ਨੇ ਸ਼ਾਨਦਾਰ ਫੀਲਡ ਗੋਲ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਅਰਜਨਟੀਨਾ ਨਾਲ ਹੋਵੇਗਾ। ਆਸਟ੍ਰੇਲੀਆ ਖ਼ਿਲਾਫ਼ 1-7 ਦੀ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਮਜ਼ਬੂਤ ਇਰਾਦੇ ਨਾਲ ਇਸ ਮੈਚ ਵਿੱਚ ਉੱਤਰੀ ਸੀ। ਸ਼ੁਰੂਆਤੀ ਕੁਆਰਟਰ ਵਿੱਚ ਭਾਰਤ ਪੂਰੀ ਤਰ੍ਹਾਂ ਹਾਵੀ ਰਿਹਾ।
A Clinical Win ✅
Clean Sheet ✅India register their second win of #Tokyo2020. What a game! 💪
🇮🇳 3:0 🇪🇸#HaiTayyar #IndiaKaGame #TeamIndia #Tokyo2020 #TokyoTogether #Cheer4India #StrongerTogether #HockeyInvites #WeAreTeamIndia #Hockey pic.twitter.com/U212PAPw5W
— Hockey India (@TheHockeyIndia) July 27, 2021
ਸਿਮਰਨਜੀਤ ਸਿੰਘ ਨੇ ਖੇਡ ਦੇ 14 ਵੇਂ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਅਗਲੇ ਹੀ ਮਿੰਟ ‘ਚ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ, ਜਿਸ ‘ਤੇ ਰੁਪਿੰਦਰ ਪਾਲ ਸਿੰਘ ਨੇ ਗੋਲ ਕਰਕੇ ਭਾਰਤ ਨੂੰ 2-0 ਦੀ ਬੜਤ ਦਿੱਤੀ। ਦੂਜੇ ਕੁਆਰਟਰ ਵਿੱਚ, ਸਪੇਨ ਦੀ ਟੀਮ ਨੇ ਹਮਲਾਵਰ ਹਾਕੀ ਖੇਡਦਿਆਂ ਤਿੰਨ ਪੈਨਲਟੀ ਕਾਰਨਰ ਹਾਸਿਲ ਕੀਤੇ। ਪਰ ਭਾਰਤੀ ਡਿਫੈਂਸ ਨੇ ਵਿਰੋਧੀ ਟੀਮ ਦੀਆਂ ਯੋਜਨਾਵਾਂ ਨੂੰ ਨਾਕਾਮਯਾਬ ਕਰ ਦਿੱਤਾ।