ਓਲੰਪਿਕਸ ਜਾਂ ਕਿਸੇ ਹੋਰ ਪ੍ਰਮੁੱਖ ਮੁਕਾਬਲਿਆਂ ਦੇ ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਸਿਰਫ ਇੱਕ ਸੋਨੇ ਦਾ ਤਗਮਾ ਦਿੱਤਾ ਜਾਂਦਾ ਹੈ। ਪਰ ਟੋਕੀਓ ਓਲੰਪਿਕਸ ਵਿੱਚ ਇੱਕ ਕਰਿਸ਼ਮਾ ਵੇਖਿਆ ਗਿਆ ਹੈ। ਜਿਸ ਨੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਦਰਅਸਲ ਦੋ ਖਿਡਾਰੀਆਂ ਨੇ ਇੱਕੋ ਸਮੇ ਇੱਕ ਹੀ ਇਵੈਂਟ ਵਿੱਚ ਗੋਲਡ ਮੈਡਲ ਜਿੱਤੇ ਹਨ। ਦੋਵੇਂ ਖਿਡਾਰੀ ਦੋ ਵੱਖ-ਵੱਖ ਦੇਸ਼ਾਂ ਦੇ ਵਾਸੀ ਹਨ ਅਤੇ ਚੰਗੇ ਦੋਸਤ ਵੀ ਹਨ। ਟੋਕੀਓ ਓਲੰਪਿਕਸ ਦੀ ਗੱਲ ਕਰੀਏ ਤਾਂ ਇਹ ਪਿਛਲੇ ਸਾਲ ਕੋਰੋਨਾ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। 200 ਤੋਂ ਵੱਧ ਦੇਸ਼ਾਂ ਦੇ 11 ਹਜ਼ਾਰ ਤੋਂ ਵੱਧ ਅਥਲੀਟ ਓਲੰਪਿਕਸ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ, ਜੋ 23 ਜੁਲਾਈ ਤੋਂ 8 ਅਗਸਤ ਤੱਕ ਚੱਲਣਗੀਆਂ। ਓਲੰਪਿਕਸ ਤੀਜੀ ਵਾਰ ਜਾਪਾਨ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।
ਐਤਵਾਰ ਦੇਰ ਸ਼ਾਮ ਟੋਕੀਓ ਵਿੱਚ ਉੱਚੀ ਛਾਲ ਦੇ ਦਿਲਚਸਪ ਮੁਕਾਬਲੇ ਦੇਖੇ ਗਏ ਹਨ। ਕਤਰ ਦੇ mutaz essa barshim, ਇਟਲੀ ਦੇ Gianmarco Tamberi ਅਤੇ ਬੇਲਾਰੂਸ ਦੇ ਮਾਕਸਿਮ ਨੇ 2.37 ਅੰਕ ਹਾਸਿਲ ਕੀਤੇ। ਪਰ ਤਿੰਨੇ ਅਥਲੀਟ 2.39 ਦੇ ਮਾਰਕ ਤੱਕ ਨਹੀਂ ਪਹੁੰਚ ਸਕੇ। ਪਰ ਮਾਕਸਿਮ ਦੋ ਜੰਪ ਸਹੀ ਢੰਗ ਨਾਲ ਨਹੀਂ ਮਾਰ ਸਕਿਆ। ਇਸ ਕਾਰਨ ਮਾਕਸਿਮ ਤੀਜੇ ਸਥਾਨ ‘ਤੇ ਰਿਹਾ ਅਤੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਪਰ ਮੁਤਾਜ਼ ਬਰਸ਼ੀਮ ਅਤੇ ਟੈਂਬਰੀ ਵਿਚਾਲੇ ਸੋਨੇ ਦਾ ਮੈਚ ਹੋਣਾ ਸੀ। ਪਰ ਬਰਸ਼ੀਮ ਨੇ ਅਧਿਕਾਰੀਆਂ ਨੂੰ ਪੁੱਛਿਆ – ਕੀ ਅਸੀਂ ਦੋਵੇਂ ਗੋਲਡ ਜਿੱਤ ਸਕਦੇ ਹਾਂ? ਜਿਵੇਂ ਹੀ ਅਧਿਕਾਰੀਆਂ ਨੇ ਕਿਹਾ ਹਾਂ, ਉਹ ਖੁਸ਼ੀ ‘ਚ ਝੂਮ ਉੱਠੇ।
Gianmarco Tamberi ਇਟਲੀ ਲਈ ਓਲੰਪਿਕਸ ਵਿੱਚ ਉੱਚੀ ਛਾਲ ਵਿੱਚ ਸੋਨ ਤਗਮਾ ਜਿੱਤਣ ਵਾਲਾ ਦੂਜਾ ਐਥਲੀਟ ਹੈ। ਇਸ ਤੋਂ ਪਹਿਲਾਂ, ਸਾਰਾ ਸਿਮੋਨੀ ਨੇ 1980 ਮਾਸਕੋ ਓਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੇ ਇਵੈਂਟ ਵਿੱਚ ਅਜਿਹਾ ਕੀਤਾ ਸੀ। Tamberi ਨੇ ਕਿਹਾ, “ਸੱਟ ਲੱਗਣ ਤੋਂ ਬਾਅਦ, ਮੇਰਾ ਇੱਕੋ ਇੱਕ ਇਰਾਦਾ ਖੇਡ ਵਿੱਚ ਵਾਪਸੀ ਕਰਨਾ ਸੀ। ਪਰ ਹੁਣ ਮੇਰੇ ਕੋਲ ਇਹ ਸੋਨ ਤਮਗਾ ਹੈ। ਇਹ ਇੱਕ ਅਵਿਸ਼ਵਾਸ਼ਯੋਗ ਪਲ ਹੈ।” ਉਸਨੇ ਕਿਹਾ ਕਿ 2017 ਰਿਓ ਤੋਂ ਪਹਿਲਾਂ ਮੈਨੂੰ ਦੱਸਿਆ ਗਿਆ ਸੀ ਕਿ ਸ਼ਾਇਦ ਮੈਂ ਦੁਬਾਰਾ ਕਦੇ ਮੈਦਾਨ ‘ਤੇ ਨਹੀਂ ਉਤਰਾਂਗਾ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਯਾਤਰਾ ਬਹੁਤ ਲੰਮੀ ਰਹੀ ਹੈ।
ਜੁਲਾਈ 2018 ਵਿੱਚ, ਹੰਗਰੀ ਵਿੱਚ ਵਿਸ਼ਵ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰਦੇ ਹੋਏ Gianmarco Tamberi ਨੇ ਆਪਣਾ ਗੋਡਾ ਜਖਮੀ ਕਰ ਲਿਆ ਸੀ। ਇਸ ਤੋਂ ਬਾਅਦ ਉਹ 11 ਮਹੀਨਿਆਂ ਤੱਕ ਮੈਦਾਨ ‘ਤੇ ਨਹੀਂ ਉੱਤਰ ਸਕਿਆ ਸੀ। ਉਹ 2016 ਰੀਓ ਓਲੰਪਿਕ ਤੋਂ ਪਹਿਲਾਂ ਹੀ ਜ਼ਖਮੀ ਹੋ ਗਿਆ ਸੀ। ਅਜਿਹੀ ਸਥਿਤੀ ਵਿੱਚ, ਇਹ ਕਿਹਾ ਜਾ ਰਿਹਾ ਸੀ ਕਿ ਉਹ ਸ਼ਾਇਦ ਕਦੇ ਵੀ ਵਾਪਸੀ ਨਹੀਂ ਕਰ ਸਕੇਗਾ। ਪਰ ਉਸਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸੋਨ ਤਗਮੇ ਤੇ ਕਬਜ਼ਾ ਕੀਤਾ। ਕਤਰ ਦੇ ਮੁਤਾਜ਼ ਬਰਸ਼ੀਮ ਦਾ ਇਹ ਲਗਾਤਾਰ ਤੀਜਾ ਓਲੰਪਿਕ ਤਮਗਾ ਹੈ। ਉਸਨੇ 2012 ਲੰਡਨ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਅਤੇ 2016 ਰੀਓ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਪਰ ਇੱਥੇ ਸੋਨ ਤਗਮਾ ਜਿੱਤ ਕੇ ਉਸ ਨੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।
ਕੀ ਨਿਯਮ ਅਧੀਨ ਦਿੱਤੇ ਗਏ ਦੋ ਗੋਲਡ ਮੈਡਲ ? ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਨਿਯਮ ਅਧੀਨ ਦੋ ਗੋਲਡ ਮੈਡਲ ਦਿੱਤੇ ਗਏ ਸਨ। ਇਸ ਦਾ ਜਵਾਬ ਹੈ ਹਾਂ, ਇਵੈਂਟ ਵਿੱਚ ਤਿੰਨ ਮੈਡਲ ਹਨ ਅਤੇ ਪ੍ਰਬੰਧਕਾਂ ਦੁਆਰਾ ਸਿਰਫ ਤਿੰਨ ਮੈਡਲ ਦਿੱਤੇ ਗਏ ਸਨ। ਦੋ ਸੋਨ ਅਤੇ ਇੱਕ ਕਾਂਸੀ ਤਮਗਾ। ਵਿਸ਼ੇਸ਼ ਸਥਿਤੀਆਂ ਲਈ, ਇਹ ਵਿਵਸਥਾ ਓਲੰਪਿਕ ਕਮੇਟੀ ਦੁਆਰਾ ਕੀਤੀ ਗਈ ਹੈ। ਇਸ ਵਾਰ ਕੋਰੋਨਾ ਦੇ ਕਾਰਨ, ਬਹੁਤ ਸਾਰੇ ਨਿਯਮ ਵੀ ਸ਼ਾਮਿਲ ਕੀਤੇ ਗਏ ਹਨ।