ਟੋਕੀਓ ਓਲੰਪਿਕਸ ਦੇ 16 ਵੇਂ ਦਿਨ ਓਲੰਪਿਕਸ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ, ਦਰਅਸਲ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ ਹੁਣ 6 ਹੋ ਗਈ ਹੈ। ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਟੋਕੀਓ ਓਲੰਪਿਕ 2020 ਵਿੱਚ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਕਜ਼ਾਖਸਤਾਨ ਦੇ ਪਹਿਲਵਾਨ ਨਿਆਜ਼ਬੇਕੋਵ ਦੌਲਤ ਨੂੰ 8-0 ਨਾਲ ਹਰਾਇਆ ਹੈ। ਬਜਰੰਗ ਦੀ ਜਿੱਤ ਤੋਂ ਬਾਅਦ ਉਸਦੇ ਪਿਤਾ ਨੇ ਕਿਹਾ ਕਿ ਮੇਰੇ ਬੇਟੇ ਨੇ ਮੇਰਾ ਸੁਪਨਾ ਪੂਰਾ ਕੀਤਾ ਹੈ।
#TeamIndia | #Tokyo2020 | #Wrestling
Men's Freestyle 65kg Bronze Medal ResultsBronze laden @BajrangPunia🥉
Bajrang Punia beats reigning World Silver medalist Daulet Niyazbekov 8-0 winning #TeamIndia its 6th @Tokyo2020 medal! #RukengeNahi #EkIndiaTeamIndia #Cheer4India pic.twitter.com/yr4nHJAT9Q— Team India (@WeAreTeamIndia) August 7, 2021
ਹੁਣ ਸਭ ਦੀ ਨਜ਼ਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ‘ਤੇ ਹੋਵੇਗੀ। ਜੋ ਕੁੱਝ ਸਮੇਂ ਤੱਕ ਆਪਣਾ ਫਾਈਨਲ ਮੈਚ ਖੇਡੇਗਾ। ਨੀਰਜ ਵੀ ਜੈਵਲਿਨ ਥ੍ਰੋ ਵਿੱਚ ਦੇਸ਼ ਲਈ ਮੈਡਲ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਪਹਿਲਾਂ ਨੌਜਵਾਨ ਗੋਲਫਰ ਅਦਿਤੀ ਅਸ਼ੋਕ ਮੈਡਲ ਜਿੱਤਣ ਤੋਂ ਖੁੰਝ ਗਈ ਸੀ। ਉਹ ਔਰਤਾਂ ਦੇ ਵਿਅਕਤੀਗਤ ਸਟ੍ਰੋਕ ਖੇਡ ਵਿੱਚ ਚੌਥੇ ਸਥਾਨ ‘ਤੇ ਰਹੀ ਹੈ।