[gtranslate]

Tokyo Olympics ‘ਚ ਭਾਰਤੀ ਪਹਿਲਵਾਨ ਰਵੀ ਦਹੀਆ ਦਾ ਜਲਵਾ ਜਾਰੀ, ਫਾਈਨਲ ‘ਚ ਪਹੁੰਚ ਭਾਰਤ ਲਈ ਪੱਕਾ ਕੀਤਾ ਇੱਕ ਹੋਰ ਮੈਡਲ

tokyo olympics 2020 ravi dahiya

Tokyo Olympics ਦਾ 13 ਵਾਂ ਦਿਨ ਭਾਰਤ ਲਈ ਚੰਗਾ ਸਾਬਿਤ ਹੋਇਆ ਹੈ। ਭਾਰਤ ਨੇ ਮੁੱਕੇਬਾਜ਼ੀ ਵਿੱਚ ਇੱਕ ਤਗਮਾ ਜਿੱਤਣ ਤੋਂ ਬਾਅਦ ਪਹਿਲਵਾਨੀ ਵਿੱਚ ਇੱਕ ਹੋਰ ਤਗਮਾ ਪੱਕਾ ਕਰ ਲਿਆ ਹੈ। ਭਾਰਤੀ ਪਹਿਲਵਾਨ ਰਵੀ ਦਹੀਆ ਨੇ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਦੇ ਸਾਨਾਯੇਵ ਨੂਰੀਸਲਾਮ ਨੂੰ ਹਰਾ ਕੇ ਟੋਕੀਓ ਓਲੰਪਿਕਸ ਦੇ ਫਾਈਨਲ ਵਿੱਚ ਐਂਟਰੀ ਕਰ ਲਈ ਹੈ।

ਰਵੀ ਨੇ ਘੱਟੋ ਘੱਟ ਦੇਸ਼ ਲਈ ਇੱਕ ਮੈਡਲ ਪੱਕਾ ਕਰ ਲਿਆ ਹੈ। ਰਵੀ ਦਹੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਪਹਿਲਵਾਨ ਨੂੰ ਹਰਾਇਆ। ਰਵੀ ਕੁਮਾਰ ਦਹੀਆ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਸੋਨੀਪਤ ਵਿੱਚ ਉਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ। ਇਸ ਵੇਲੇ ਪਿੰਡ ਵਿੱਚ ਤਿਉਹਾਰ ਵਰਗਾ ਮਾਹੌਲ ਹੈ ਅਤੇ ਲੋਕ ਰਵੀ ਦਹੀਆ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇ ਰਹੇ ਹਨ।

Leave a Reply

Your email address will not be published. Required fields are marked *