ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਉੱਥੇ ਹੀ ਇਸ ਮਹਾਮਾਰੀ ਦੇ ਖਤਰੇ ਵਿਚਕਾਰ ਖੇਡਾਂ ਦਾ ਮਹਾਂਕੁੰਭ ਯਾਨੀ ਓਲੰਪਿਕ ਖੇਡਾਂ ਵੀ ਜਾਰੀ ਹਨ। ਪਰ ਹੁਣ ਟੋਕੀਓ ਓਲੰਪਿਕਸ ਨੂੰ ਲੈ ਕੇ ਕੋਰੋਨਾ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਵੀਰਵਾਰ ਨੂੰ ਵੀ ਇੱਥੋਂ ਦੇ ਖੇਡ ਪਿੰਡ ਵਿੱਚ ਕੋਰੋਨਾ ਦੇ 24 ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਤਿੰਨ ਅਥਲੀਟ ਵੀ ਸ਼ਾਮਿਲ ਹਨ। ਦੱਸ ਦੇਈਏ ਕਿ ਇਹ ਮਾਮਲੇ ਓਲੰਪਿਕ ਖੇਡਾਂ ਵਿੱਚ ਇੱਕ ਦਿਨ ਵਿੱਚ ਦਰਜ ਕੀਤੇ ਮਾਮਲਿਆਂ ਵਿੱਚ ਸਭ ਤੋਂ ਵੱਧ ਹਨ।
ਓਲੰਪਿਕ ਦੇ ਪ੍ਰਬੰਧਕਾਂ ਨੇ ਵੱਲੋ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸਦੇ ਨਾਲ, ਓਲੰਪਿਕਸ ਦੀ ਸ਼ੁਰੂਆਤ ਤੋਂ ਬਾਅਦ ਇੱਥੇ ਮਿਲੇ ਕੋਰੋਨਾ ਕੇਸਾਂ ਦੀ ਗਿਣਤੀ 193 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਓਲੰਪਿਕ ਨਾਲ ਸਬੰਧਿਤ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, ਇਨ੍ਹਾਂ ਵਿੱਚੋਂ ਕੋਈ ਵੀ ਕੇਸ ਖੇਲਗਾਓਂ ਵਿੱਚ ਰਹਿਣ ਵਾਲੇ ਅਥਲੀਟਾਂ ਜਾਂ ਅਧਿਕਾਰੀਆਂ ਨਾਲ ਸਬੰਧਿਤ ਨਹੀਂ ਸੀ। ਕੱਲ੍ਹ ਮਿਲੇ 24 ਨਵੇਂ ਕੇਸਾਂ ਵਿੱਚੋਂ 15 ਇਨ੍ਹਾਂ ਖੇਡਾਂ ਨਾਲ ਜੁੜੇ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਹਨ, ਜਦਕਿ ਤਿੰਨ ਅਥਲੀਟਾਂ ਦੀ ਰਿਪੋਰਟ ਵੀ ਸਕਾਰਾਤਮਕ ਆਈ ਹੈ। ਪ੍ਰਬੰਧਕਾਂ ਅਨੁਸਾਰ ਸੋਮਵਾਰ ਤੱਕ ਲੱਗਭਗ 38 ਹਜ਼ਾਰ 484 ਲੋਕ ਵਿਦੇਸ਼ ਤੋਂ ਜਾਪਾਨ ਆ ਚੁੱਕੇ ਹਨ।