ਟੋਕੀਓ ਪੈਰਾਓਲੰਪਿਕ ਖੇਡਾਂ ਦੇ ਵਿੱਚ ਨਿਊਜ਼ੀਲੈਂਡ ਨੇ ਗੋਲਡ ਮੈਡਲ ਦਾ ਖਾਤਾ ਖੋਲ੍ਹ ਲਿਆ ਹੈ। ਕੀਵੀ ਪੈਰਾ ਤੈਰਾਕ Tupou Neiufi ਨੇ ਟੋਕੀਓ ਪੈਰਾਲਿੰਪਿਕਸ ਵਿੱਚ ਮਹਿਲਾਵਾਂ ਦੀ 100 ਮੀਟਰ ਬੈਕਸਟ੍ਰੋਕ S8 ਫਾਈਨਲ ਵਿੱਚ ਨਿਊਜ਼ੀਲੈਂਡ ਲਈ ਪਹਿਲਾ ਸੋਨ ਤਗਮਾ ਜਿੱਤਿਆ ਹੈ। ਉੱਥੇ ਹੀ ਇਸ ਤੋਂ ਪਹਿਲਾ Neiufi ਦੇ ਸਾਥੀ ਪੈਰਾ ਤੈਰਾਕ Sophie Pascoe ਨੇ ਵੀਰਵਾਰ ਸ਼ਾਮ ਨੂੰ ਚਾਂਦੀ ਦੇ ਤਗਮੇ ਨਾਲ ਨਿਊਜ਼ੀਲੈਂਡ ਦਾ ਖਾਤਾ ਖੋਲ੍ਹਿਆ ਸੀ।
ਟੋਕੀਓ ਖੇਡਾਂ ਵਿੱਚ Tupou Neiufi ਵੱਲੋ ਜਿੱਤਿਆ ਗਿਆ ਗੋਲਡ ਮੈਡਲ ਨਿਊਜ਼ੀਲੈਂਡ ਦਾ ਪਹਿਲਾ ਗੋਲਡ ਅਤੇ ਓਵਰਆਲ ਦੂਜਾ ਤਗਮਾ ਹੈ। ਹਾਲਾਂਕਿ Neiufi ਅਗਲੇ ਹਫਤੇ ਦੂਜੇ ਤਗਮੇ ਦਾ ਦਾਅਵਾ ਵੀ ਕਰ ਸਕਦੀ ਹੈ ਜਦੋਂ ਉਹ 50 ਮੀਟਰ ਫ੍ਰੀਸਟਾਈਲ ਵਿੱਚ ਮੁਕਾਬਲਾ ਕਰੇਗੀ। ਮੈਡਲ ਜਿੱਤਣ ਤੋਂ ਬਾਅਦ Neiufi ਨੇ ਕਿਹਾ ਕਿ ਇਹ ਉਸ ਲਈ ਸੱਚਮੁੱਚ ਆਵਿਸ਼ਵਾਸ਼ਯੋਗ ਤਜ਼ਰਬਾ ਸੀ, ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆਂ ਉਸ ਦੀਆ ਅੱਖਾਂ ਵਿੱਚ ਅਥਰੂ ਵੀ ਸਨ।