[gtranslate]

2 ਸਾਲ ਦੇ ਬੱਚੇ ਨੇ ਕੀਤੀ 1.5 ਲੱਖ ਦੀ ਸ਼ੌਪਿੰਗ, ਸੱਚ ਜਾਣ ਕੇ ਹੈਰਾਨ ਰਹਿ ਗਈ ਮਾਂ !

toddler online shopping worth lakhs

ਔਨਲਾਈਨ ਸ਼ੌਪਿੰਗ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਲਿਆਂਦੀਆਂ ਹਨ, ਪਰ ਇਸਦੇ ਨਾਲ ਕੁੱਝ ਨੁਕਸਾਨ ਵੀ ਹਨ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਨਿਊਜਰਸੀ ਦੇ ਰਹਿਣ ਵਾਲੇ ਇੱਕ ਬੱਚੇ ਨੇ ਆਪਣੀ ਮਾਂ ਦੇ ਫ਼ੋਨ ਤੋਂ ਅਜਿਹਾ ਸਕੈਂਡਲ ਕਰ ਦਿੱਤਾ ਕਿ ਬੱਚੇ ਦੇ ਮਾਤਾ-ਪਿਤਾ ਵੀ ਜਾਣ ਕੇ ਦੰਗ ਰਹਿ ਗਏ। ਕੀ ਤੁਸੀ ਕਦੇ ਸੁਣਿਆ ਹੈ ਕਿ 22 ਮਹੀਨੇ ਦੇ ਬੱਚੇ ਨੇ ਸ਼ੌਪਿੰਗ ਕੀਤੀ ਹੈ। ਜੇ ਨਹੀਂ ਤਾਂ ਅਸੀਂ ਅੱਜ ਤੁਹਾਨੂੰ ਇੱਕ ਅਜਿਹੇ ਹੀ ਬੱਚੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਤਕਰੀਬਨ 1.5 ਲੱਖ ਰੁਪਏ ਦੀ ਸ਼ੌਪਿੰਗ ਕੀਤੀ ਹੈ। ਜੀ ਹਾਂ, 1.5 ਲੱਖ ਰੁਪਏ ਦੀ ਸ਼ੌਪਿੰਗ। ਦਰਅਸਲ ਇੱਕ 22 ਮਹੀਨੇ ਦੇ ਬੱਚੇ ਨੇ ਆਪਣੀ ਮਾਂ ਦੇ ਫ਼ੋਨ ਤੋਂ 2,000 ਡਾਲਰ (ਕਰੀਬ 1.5 ਲੱਖ ਰੁਪਏ) ਦਾ ਔਨਲਾਈਨ ਸਮਾਨ ਆਰਡਰ ਕਰ ਦਿੱਤਾ। ਜਦੋਂ ਇਹ ਸਮਾਨ ਘਰ ਪਹੁੰਚਿਆ ਤਾਂ ਮਾਂ ਦੇਖ ਕੇ ਹੈਰਾਨ ਰਹਿ ਗਈ। ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਬੇਟੇ ਨੇ ਆਨਲਾਈਨ ਸ਼ਾਪਿੰਗ ਕਿਵੇਂ ਕੀਤੀ ਹੈ। ਇਸ ਦੇ ਪਿੱਛੇ ਦੀ ਕਹਾਣੀ ਬਹੁਤ ਦਿਲਚਸਪ ਹੈ।

ਦਰਅਸਲ, ਇਹ ਮਾਮਲਾ ਅਮਰੀਕਾ ਦੇ ਨਿਊਜਰਸੀ ਦਾ ਹੈ। ਜਿੱਥੇ ਇੱਕ ਭਾਰਤੀ ਜੋੜੇ ਮਧੂ ਅਤੇ ਪ੍ਰਮੋਦ ਕੁਮਾਰ ਨੇ ਆਪਣੇ ਬੇਟੇ ਅਯਾਂਸ਼ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਮਧੂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਨਵੇਂ ਘਰ ਲਈ ਫਰਨੀਚਰ ਲੈਣਾ ਸੀ। ਅਜਿਹੇ ‘ਚ ਉਹ ਮੋਬਾਇਲ ‘ਤੇ ਆਨਲਾਈਨ ਸ਼ੌਪਿੰਗ ਲਈ ਵਾਲਮਾਰਟ ਦੀ ਵੈੱਬਸਾਈਟ ‘ਤੇ ਫਰਨੀਚਰ ਦੀਆਂ ਚੀਜ਼ਾਂ ਸਰਚ ਕਰ ਰਹੀ ਸੀ। ਉਸ ਨੇ ਔਨਲਾਈਨ ਸ਼ੌਪਿੰਗ ਸਾਈਟ ਦੇ ਕਾਰਟ ਵਿੱਚ ਕਈ ਚੀਜ਼ਾਂ ਐੱਡ ਕੀਤੀਆਂ ਹੋਈਆਂ ਸਨ। ਪਰ ਇੱਕ ਦਿਨ ਇੱਕ ਖੇਡਦਿਆਂ ਉਸਦੇ ਬੇਟੇ ਅਯਾਂਸ਼ ਨੇ ਮੋਬਾਈਲ ਤੋਂ ਫਰਨੀਚਰ ਆਰਡਰ ਕਰ ਦਿੱਤਾ। ਹਾਲਾਂਕਿ ਮਧੂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਵਾਲਮਾਰਟ ਤੋਂ ਫਰਨੀਚਰ ਦੀ ਡਿਲੀਵਰੀ ਉਸ ਦੇ ਘਰ ਆਉਣ ਲੱਗੀ। ਆਰਡਰ ਕੀਤੇ ਸਾਮਾਨ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਸੀ।

ਮਧੂ ਕੁਮਾਰ ਅਨੁਸਾਰ ਸ਼ੌਪਿੰਗ ਸਾਈਟ ‘ਤੇ ਮੋਨਮਾਊਥ ਜੰਕਸ਼ਨ ਸਥਿਤ ਉਸ ਦੇ ਘਰ ਦਾ ਪਤਾ ਡਿਫਾਲਟ ਤੌਰ ‘ਤੇ ਸੈੱਟ ਕੀਤਾ ਗਿਆ ਸੀ। ਜਿਸ ਕਾਰਨ ਕੁਰਸੀਆਂ, ਸਟੈਂਡ ਵਰਗਾ ਫਰਨੀਚਰ ਉਸ ਦੇ ਘਰ ਪਹੁੰਚਣ ਲੱਗਾ। ਇਸ ਮਗਰੋਂ ਜਦੋਂ ਉਸ ਨੇ ਆਪਣਾ ਮੋਬਾਈਲ ਚੈੱਕ ਕੀਤਾ ਤਾਂ ਸਾਰੀ ਗੱਲ ਸਮਝ ਆਈ। ਬੱਚੇ ਦੀ ਮਾਂ ਮਧੂ ਨੇ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਇਸ ਘਟਨਾ ਤੋਂ ਸਬਕ ਸਿੱਖਿਆ ਹੈ। ਹੁਣ ਉਹ ਆਪਣੇ ਗੈਜੇਟਸ ‘ਤੇ ਫੋਕਸ ਕਰੇਗੀ। ਉਸਨੇ ਅੱਗੇ ਕਿਹਾ ਕਿ ਉਹ ਸਾਰਾ ਫਰਨੀਚਰ ਸਥਾਨਕ ਵਾਲਮਾਰਟ ਨੂੰ ਵਾਪਿਸ ਕਰ ਦੇਣਗੇ। ਰਾਹਤ ਦੀ ਗੱਲ ਹੈ ਕਿ ਉਨ੍ਹਾਂ ਦੇ ਪੈਸੇ ਵੀ ਵਾਪਿਸ ਮਿਲ ਜਾਣਗੇ।

Leave a Reply

Your email address will not be published. Required fields are marked *