[gtranslate]

ਪਣਡੁੱਬੀ ‘ਚ Titanic ਦੇਖਣ ਗਏ ਸਾਰੇ 5 ਅਰਬਪਤੀਆਂ ਦੀ ਮੌਤ, ਜਾਣੋ ਕਿਵੇਂ ਹੋਇਆ ਹਾਦਸਾ !

titanic submarine missing all died

1912 ਵਿੱਚ ਸਮੁੰਦਰ ਵਿੱਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ 5 ਅਰਬਪਤੀਆਂ ਨੂੰ ਲੈ ਕੇ ਜਾ ਰਹੀ ਟਾਈਟਨ ਪਣਡੁੱਬੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਅਤੇ ਸਵਾਰ ਸਾਰੇ ਪੰਜ ਅਰਬਪਤੀ ਯਾਤਰੀਆਂ ਦੀ ਮੌਤ ਹੋ ਗਈ ਹੈ। ਪਿਛਲੇ ਕਈ ਦਿਨਾਂ ਤੋਂ ਕਈ ਦੇਸ਼ਾਂ ਦੀਆਂ ਬਚਾਅ ਟੀਮਾਂ ਉਸ ਲਾਪਤਾ ਪਣਡੁੱਬੀ ਦੀ ਭਾਲ ਵਿੱਚ ਜੁਟੀਆਂ ਹੋਈਆਂ ਸਨ। ਅਮਰੀਕੀ ਤੱਟ ਰੱਖਿਅਕਾਂ ਨੇ ਦੱਸਿਆ ਕਿ ਵੀਰਵਾਰ 22 ਜੂਨ ਨੂੰ ਟਾਈਟੈਨਿਕ ਜਹਾਜ਼ ਦੇ ਕੋਲ ਇਸ ਦਾ ਮਲਬਾ ਮਿਲਿਆ ਸੀ। ਜਿਸ ਤੋਂ ਬਾਅਦ ਪਣਡੁੱਬੀ ਦੀ ਆਨਰ ਕੰਪਨੀ OceanGate ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਦੇ ਅਨੁਸਾਰ, ਓਸ਼ਨਗੇਟ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ – ਅਸੀਂ ਟਾਈਟਨ ਪਣਡੁੱਬੀ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਗੁਆ ਦਿੱਤਾ ਹੈ। ਅਸੀਂ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹਾਂ। ਇਸ ਦੁੱਖ ਦੀ ਘੜੀ ਵਿੱਚ ਸਾਡੇ ਵਿਚਾਰ ਉਨ੍ਹਾਂ ਪੰਜ ਯਾਤਰੀਆਂ ਦੇ ਪਰਿਵਾਰਾਂ ਨਾਲ ਹਨ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਬਾਰੇ ਵੇਰਵੇ ਨਹੀਂ ਦਿੱਤੇ ਹਨ ਕਿ ਇਹ ਦਰਦਨਾਕ ਹਾਦਸਾ ਕਿਵੇਂ ਵਾਪਰਿਆ। ਕੁਝ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਪਣਡੁੱਬੀ ਦੇ ਚਾਲਕ ਦਲ ਜੋ ਐਤਵਾਰ, 18 ਜੂਨ ਨੂੰ ਸਵੇਰੇ 6 ਵਜੇ ਲਾਪਤਾ ਹੋ ਗਿਆ ਸੀ, ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਆਪਣੀ ਯਾਤਰਾ ਦੌਰਾਨ ਬੋਰਡ ਵਿੱਚ ਸਿਰਫ ਚਾਰ ਦਿਨਾਂ ਦੀ ਆਕਸੀਜਨ ਸੀ। ਵੀਰਵਾਰ ਸਵੇਰੇ ਆਕਸੀਜਨ ਖਤਮ ਹੋ ਗਈ ਸੀ।

ਟਾਈਟਨ ਪਣਡੁੱਬੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਦੇ ਹੀ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਦੀਆਂ ਖੋਜਕਰਤਾਵਾਂ ਦੀਆਂ ਟੀਮਾਂ ਤਲਾਸ਼ੀ ਮੁਹਿੰਮ ‘ਚ ਜੁੱਟ ਗਈਆਂ ਸੀ। ਹਾਲਾਂਕਿ, 4 ਦਿਨਾਂ ਤੱਕ ਸਮੁੰਦਰ ਵਿੱਚ ਕਿਸੇ ਨੂੰ ਪਣਡੁੱਬੀ ਨਹੀਂ ਮਿਲੀ। ਤਲਾਸ਼ੀ ਮੁਹਿੰਮ ਨੂੰ 96 ਘੰਟੇ ਬੀਤ ਚੁੱਕੇ ਸਨ ਅਤੇ ਜਿਵੇਂ ਪਹਿਲਾਂ ਦੱਸਿਆ ਗਿਆ ਸੀ- ਪਣਡੁੱਬੀ ਕੋਲ ਸਿਰਫ 4 ਦਿਨਾਂ ਦੀ ਆਕਸੀਜਨ ਸੀ, ਉਹ ਖਤਮ ਹੋ ਗਈ ਸੀ। ਯੂਐਸ ਕੋਸਟ ਗਾਰਡ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਉਨ੍ਹਾਂ ਨੂੰ ਇੱਕ ਪਣਡੁੱਬੀ ਦਾ ਮਲਬਾ ਮਿਲਿਆ ਹੈ ਜਿੱਥੇ 1912 ਵਿੱਚ ਟਾਈਟੈਨਿਕ ਜਹਾਜ਼ ਮੱਧ ਅਟਲਾਂਟਿਕ ਮਹਾਸਾਗਰ ਵਿੱਚ ਡੁੱਬਿਆ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਮਲਬਾ ਉਸੇ ਪਣਡੁੱਬੀ ਦਾ ਹੈ ਜੋ 18 ਜੂਨ 2023 ਨੂੰ ਲਾਪਤਾ ਹੋ ਗਈ ਸੀ।

ਪਣਡੁੱਬੀ ਦੇ ਹਾਦਸੇ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਰਿਪੋਰਟ ‘ਚ ਦੱਸਿਆ ਗਿਆ ਕਿ ਲਾਪਤਾ ਪਣਡੁੱਬੀ ‘ਚ 10 ਸਾਲ ਪੁਰਾਣੇ ਗੇਮਿੰਗ ਕੰਟਰੋਲਰ ਦੀ ਵਰਤੋਂ ਕੀਤੀ ਗਈ ਸੀ, ਜਿਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਪਣਡੁੱਬੀ ਡੂੰਘਾਈ ‘ਚ ਜਾ ਰਹੀ ਸੀ ਤਾਂ ਉਸ ‘ਚ ਕੋਈ ਤਕਨੀਕੀ ਖਰਾਬੀ ਜ਼ਰੂਰ ਆਈ ਹੋਵੇਗੀ ਅਤੇ, ਇਹ ਵੀ ਸੰਭਵ ਹੈ ਕਿ ਉਹ ਟਾਈਟੈਨਿਕ ਜਹਾਜ਼ ਦੇ ਮਲਬੇ ਨਾਲ ਟਕਰਾਉਣ ਤੋਂ ਬਾਅਦ ਫਸ ਗਈ ਹੋਵੇ। ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ੇ ਜਾ ਰਹੇ ਹਨ।

Leave a Reply

Your email address will not be published. Required fields are marked *