[gtranslate]

ਸਰਦੀਆਂ ‘ਚ ਤੰਦਰੁਸਤ ਰਹਿਣ ਲਈ ਆਪਣੀ ਡਾਇਟ ‘ਚ ਸ਼ਾਮਿਲ ਕਰੋ ਇਹ ਸੁਪਰ ਫ਼ੂਡ

tips for staying healthy this winter

ਸਰਦੀਆਂ ‘ਚ ਬਿਮਾਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਮਾਹਿਰਾਂ ਦੁਆਰਾ ਇਸ ਦੌਰਾਨ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਔਰਤਾਂ ਦੀ ਗੱਲ ਕਰੀਏ ਤਾਂ ਉਹ ਘਰ ਦੇ ਸਾਰੇ ਮੈਂਬਰਾਂ ਦਾ ਖਾਸ ਖਿਆਲ ਰੱਖਦੀਆਂ ਹਨ। ਪਰ ਆਪਣੀ ਸਿਹਤ ਨੂੰ ਲੈ ਕੇ ਅਕਸਰ ਲਾਪਰਵਾਹੀ ਵਰਤਦੀਆਂ ਹਨ। ਉੱਥੇ ਹੀ ਔਰਤਾਂ ਨੂੰ ਸਕਿਨ, ਵਾਲਾਂ, ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਆਮ ਹੀ ਰਹਿੰਦੀਆਂ ਹਨ। ਇਸ ਤੋਂ ਇਲਾਵਾ ਠੰਡ ‘ਚ ਪੈਰਾਂ ਅਤੇ ਕਮਰ ਦਰਦ ਵਰਗੀਆਂ ਸਮੱਸਿਆਵਾਂ ਵੀ ਪਰੇਸ਼ਾਨ ਕਰਨ ਲੱਗਦੀਆਂ ਹਨ। ਅਜਿਹੇ ‘ਚ ਤੁਸੀਂ ਆਪਣੀ ਡੇਲੀ ਡਾਇਟ ‘ਚ ਕੁਝ ਹੈਲਥੀ ਚੀਜ਼ਾਂ ਨੂੰ ਸ਼ਾਮਲ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਸਰਦੀਆਂ ‘ਚ ਖਾਣ ਵਾਲੀਆਂ ਉਨ੍ਹਾਂ ਹੈਲਥੀ ਚੀਜ਼ਾਂ ਬਾਰੇ।

ਗਰਮ ਮਸਾਲਾ: ਹਰ ਭਾਰਤੀ ਰਸੋਈ ‘ਚ ਹਲਦੀ, ਇਲਾਇਚੀ, ਕਾਲੀ ਮਿਰਚ ਆਦਿ ਗਰਮ ਮਸਾਲਾ ਆਸਾਨੀ ਨਾਲ ਮਿਲ ਜਾਂਦੇ ਹਨ। ਇਹ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਬਣਾਈ ਰੱਖਣ ‘ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਗਰਮ ਮਸਾਲਿਆਂ ਨਾਲ ਤਿਆਰ ਭੋਜਨ ਦਾ ਸੇਵਨ ਕਰਨ ਨਾਲ ਸਰੀਰ ‘ਚ ਗਰਮਾਹਟ ਪੈਦਾ ਹੁੰਦੀ ਹੈ। ਅਜਿਹੇ ‘ਚ ਸਰਦੀ, ਫਲੂ, ਬੁਖਾਰ ਆਦਿ ਹੋਣ ਤੋਂ ਬਚਾਅ ਰਹਿੰਦਾ ਹੈ। ਇਸ ਲਈ ਖਾਸ ਕਰਕੇ ਇਸ ਸਰਦੀਆਂ ‘ਚ ਇਨ੍ਹਾਂ ਮਸਾਲਿਆਂ ਦਾ ਸੇਵਨ ਜ਼ਰੂਰ ਕਰੋ।

ਹਰੀਆਂ ਸਬਜ਼ੀਆਂ ਨੂੰ ਕਰੋ ਡਾਈਟ ‘ਚ ਸ਼ਾਮਲ: ਸਰਦੀਆਂ ‘ਚ ਹਰੀਆਂ ਪੱਤੇਦਾਰ ਸਬਜ਼ੀਆਂ ਭਰਪੂਰ ਹੁੰਦੀਆਂ ਹਨ। ਇਹ ਸਬਜ਼ੀਆਂ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਸਰੀਰ ਨੂੰ ਸਾਰੇ ਲੋੜੀਂਦੇ ਵਿਟਾਮਿਨਜ਼, ਮਿਨਰਲਜ਼ ਅਤੇ ਹੋਰ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਦੇ ਨਾਲ ਹੀ ਹੱਡੀਆਂ ਮਜ਼ਬੂਤ ਹੋਣਗੀਆਂ।

ਸੁੱਕੇ ਮੇਵੇ: ਡ੍ਰਾਈ ਫਰੂਟਸ ਯਾਨਿ ਸੁੱਕੇ ਮੇਵੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ। ਇਸ ਨਾਲ ਮੈਂਟਲ ਹੈਲਥ ਵੀ ਠੀਕ ਰਹਿੰਦੀ ਹੈ। ਡ੍ਰਾਈ ਫਰੂਟਸ ਦਾ ਸੇਵਨ ਕਰਨ ਨਾਲ ਕਮਜ਼ੋਰੀ, ਥਕਾਵਟ ਦੂਰ ਹੋ ਕੇ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋਣਗੀਆਂ। ਸ਼ਾਮ ਨੂੰ ਭੁੱਖ ਲੱਗਣ ‘ਤੇ ਤੁਸੀਂ ਇਨ੍ਹਾਂ ਨੂੰ ਭੁੰਨਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਗਰਮ ਦੁੱਧ ਨਾਲ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।

ਦੇਸੀ ਘਿਓ : ਸਰਦੀਆਂ ‘ਚ ਦੇਸੀ ਘਿਓ ਦਾ ਸੇਵਨ ਕਰਨ ਨਾਲ ਸਿਹਤ ਦੇ ਨਾਲ-ਨਾਲ ਸਕਿਨ ਅਤੇ ਵਾਲਾਂ ਨੂੰ ਵੀ ਤੰਦਰੁਸਤ ਰੱਖਦਾ ਹੈ। ਇਹ ਸਰੀਰ ‘ਚ ਗਰਮਾਹਟ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਅਜਿਹੇ ‘ਚ ਘਿਓ ਸਰੀਰ ਨੂੰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਰੋਕਦਾ ਹੈ।

ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਖਾਓ : ਸਰਦੀਆਂ ‘ਚ ਵਿਟਾਮਿਨ ਸੀ ਨਾਲ ਭਰਪੂਰ ਖੱਟੇ ਫਲ ਖਾਓ। ਇਸ ਨਾਲ ਇਮਿਊਨਿਟੀ ਤੇਜ਼ੀ ਨਾਲ ਵੱਧਦੀ ਹੈ। ਅਜਿਹੇ ‘ਚ ਸਰਦੀ, ਖ਼ੰਘ, ਜ਼ੁਕਾਮ ਆਦਿ ਮੌਸਮੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਤੋਂ ਇਲਾਵਾ ਸਕਿਨ ਵੀ ਹੈਲਥੀ ਰਹਿੰਦੀ ਹੈ।

Likes:
0 0
Views:
162
Article Categories:
Health

Leave a Reply

Your email address will not be published. Required fields are marked *