[gtranslate]

‘ਯਾਦ ਰਹੇ ਕਿਸਾਨਾਂ ਲਈ ਦਿੱਲੀ ਦੂਰ ਨਹੀਂ’, ਖੇਤੀ ਕਾਨੂੰਨਾਂ ਬਾਰੇ ਤੋਮਰ ਦੇ ਬਿਆਨ ‘ਤੇ ਟਿਕੈਤ ਦਾ ਜਵਾਬ

tikait responds to tomars statement

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਵਲੋਂ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤੇ ਗਏ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਤਾਜ਼ਾ ਬਿਆਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਟਿਕੈਤ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦਾ ਬਿਆਨ ਕਿਸਾਨਾਂ ਨਾਲ ਧੋਖਾ ਕਰਨ ਵਾਲਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੀਵਾਂ ਵਿਖਾਉਣ ਵਾਲਾ ਹੈ। ਨਰਿੰਦਰ ਤੋਮਰ ਨੇ ਸ਼ੁੱਕਰਵਾਰ ਨੂੰ ਨਾਗਪੁਰ ‘ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੰਕੇਤ ਦਿੱਤਾ ਸੀ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਸਕਦੀ ਹੈ। ਉਨ੍ਹਾਂ ਕਿਹਾ ਸੀ ਕਿ ਸਰਕਾਰ ਨਿਰਾਸ਼ ਨਹੀਂ ਹੈ, ਅਸੀਂ ਇੱਕ ਕਦਮ ਪਿੱਛੇ ਹਟੇ ਹਾਂ, ਫਿਰ ਅੱਗੇ ਵਧਾਂਗੇ।

ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਟਵੀਟ ਕਰਦਿਆਂ ਲਿਖਿਆ, ‘ਅਸੀਂ ਇੱਕ ਕਦਮ ਪਿੱਛੇ ਹਟੇ ਹਾਂ ਫਿਰ ਅੱਗੇ ਵਧਾਂਗੇ’, ਨਾਗਪੁਰ ਵਿੱਚ ਖੇਤੀਬਾੜੀ ਮੰਤਰੀ ਵਲੋਂ ਦਿਤਾ ਇਹ ਬਿਆਨ ਦੇਸ਼ ਭਰ ਦੇ ਕਿਸਾਨਾਂ ਨਾਲ ਧੋਖ਼ਾ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੀਵਾਂ ਦਿਖਾਉਣ ਵਾਲਾ ਹੈ। ਭਾਰਤੀ ਕਿਸਾਨ ਯੂਨੀਅਨ ਇਹੋ ਜਿਹੇ ਗ਼ੈਰ-ਜ਼ਿੰਮੇਵਾਰਾਨਾਂ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਯਾਦ ਰਹੇ ਕਿਸਾਨਾਂ ਲਈ ਦਿੱਲੀ ਦੂਰ ਨਹੀਂ।

Leave a Reply

Your email address will not be published. Required fields are marked *