ਨਿਊਜ਼ੀਲੈਂਡ ਵਾਸੀਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਡੁਨੇਡਿਨ ਵਿਖੇ ਸੈਂਕੜੇ ਕਾਰ ਚਾਲਕਾਂ ਨੂੰ ਓਵਰਸਪੀਡਿੰਗ ਦੇ ਚਲਦਿਆਂ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਦਰਅਸਲ ਡੁਨੇਡਿਨ ਵਿਖੇ ਸਕੂਲ ਜੋਨ ਵਿੱਚ ਸਕੂਲ ਦੇ ਸਮੇਂ ਦੌਰਾਨ ਰਫਤਾਰ ਸੀਮਾ ਨੂੰ ਘਟਾ ਕੇ 30 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ। ਪਰ ਹੁਣ ਸਕੂਲਾਂ ਦੇ ਬਾਹਰ ਸੈਂਕੜੇ ਓਵਰਸਪੀਡਿੰਗ ਵਾਹਨਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿਰਫ ਅੱਧੇ ਘੰਟੇ ਵਿੱਚ ਹੀ ਪੁਲਿਸ ਨੇ ਇਹ ਟਿਕਟਾਂ ਜਾਰੀ ਕੀਤੀਆਂ ਹਨ। ਦੱਸ ਦੇਈਏ ਕਿ ਪੁਲਿਸ ਅਧਿਕਾਰੀ ਵੀ ਇਸ ਗੱਲ ਤੋਂ ਨਾਖੁਸ਼ ਹਨ, ਕਿਉਂਕਿ ਸਕੂਲਾਂ ਨਜਦੀਕ ਗੱਡੀਆਂ ਦੀ ਰਫਤਾਰ ਘੱਟ ਨੂੰ ਲੈਕੇ ਲੋਕ ਬਿਲਕੁਲ ਵੀ ਦਿਲਚਸਪੀ ਨਹੀਂ ਲੈ ਰਹੇ ਤੇ ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ‘ਚ ਪੁਲਿਸ ਦੁਬਾਰਾ ਤੋਂ ਸਪੀਡ ਕੈਮਰਾ ਵੈਨ ਸਕੂਲਾਂ ਨਜਦੀਕ ਤਇਨਾਤ ਕਰੇਗੀ।
