ਉੱਤਰੀ ਟਾਪੂ ਦੇ ਉੱਪਰਲੇ ਹਿੱਸੇ ‘ਚ ਐਤਵਾਰ ਰਾਤ ਨੂੰ ਸੰਭਾਵੀ ਗਰਜ਼-ਤੂਫ਼ਾਨ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। MetService ਨੇ ਗ੍ਰੇਟ ਬੈਰੀਅਰ ਆਈਲੈਂਡ, ਨੌਰਥਲੈਂਡ, ਕੋਰੋਮੰਡਲ ਅਤੇ ਬੇਅ ਆਫ਼ ਪਲੇਨਟੀ ਸਮੇਤ ਆਕਲੈਂਡ ਲਈ ਇੱਕ ਗੰਭੀਰ ਗਰਜ ਵਾਲੇ ਤੂਫ਼ਾਨ ਦੀ ਨਿਗਰਾਨੀ ਜਾਰੀ ਕੀਤੀ ਹੈ, ਜਿਸ ਵਿੱਚ ਐਤਵਾਰ ਰਾਤ ਅਤੇ ਸੋਮਵਾਰ ਸਵੇਰ ਸ਼ਾਮਿਲ ਹਨ। ਚਿਤਾਵਨੀ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਇਲਾਕਿਆਂ 40 ਐਮਐਮ ਪ੍ਰਤੀ ਘੰਟੇ ਦੇ ਹਿਸਾਬ ਨਾਲ ਮੀਹ ਪੈ ਸਕਦਾ ਹੈ ਜਿਸ ਕਾਰਨ ਹੜ੍ਹਾਂ ਦਾ ਖ਼ਤਰਾ ਵੀ ਬਣ ਸਕਦਾ ਹੈ। ਇਸੇ ਕਾਰਨ ਲੋਕਾਂ ਨੂੰ ਧਿਆਨ ਰੱਖਣ ਦੇ ਲਈ ਕਿਹਾ ਗਿਆ ਹੈ।
