ਦੇਸ਼ ‘ਚ ਲੁਟੇਰਿਆਂ ਦਾ ਬੋਲਬਾਲਾ ਜ਼ੋਰਾਂ ‘ਤੇ ਹੈ। ਕੱਲ੍ਹ ਦੁਪਹਿਰ ਵੀ ਲੁੱਟ ਦੀ ਇੱਕ ਵੱਡੀ ਵਾਰਦਾਤ ਵਾਪਰੀ ਸੀ ਹਾਲਾਂਕਿ ਇਸ ਤੋਂ ਬਾਅਦ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਕਿਹਾ ਕਿ ਨੌਜਵਾਨ ਦੁਪਹਿਰ 3.14 ਵਜੇ ਦੇ ਕਰੀਬ ਮਾਰਸਡੇਨ ਕੋਵ ਵਿੱਚ ਰੌਰੀ ਡਰਾਈਵ ਦੇ ਇੱਕ ਵਪਾਰਕ ਪਤੇ ਵਿੱਚ ਦਾਖਲ ਹੋਏ ਸਨ, ਨੌਜਵਾਨਾਂ ਨੇ ਮਾਸਕ ਪਾਏ ਹੋਏ ਸੀ।
ਉਨ੍ਹਾਂ ਨੇ ਕਥਿਤ ਤੌਰ ‘ਤੇ “ਸਿਗਰੇਟ ਅਤੇ ਅਲਕੋਹਲ” ਚੋਰੀ ਕਰਨ ਤੋਂ ਪਹਿਲਾਂ ਸਟਾਫ ਨੂੰ ਧਮਕਾਇਆ ਅਤੇ ਇੱਕ ਵਾਹਨ ਵਿੱਚ ਭੱਜ ਗਏ ਜੋ ਪਹਿਲਾਂ ਵੰਗਾਰੇਈ ਤੋਂ ਚੋਰੀ ਕੀਤਾ ਗਿਆ ਸੀ। ਵਾਂਗਾਰੇਈ ਏਰੀਆ ਕਮਾਂਡਰ ਇੰਸਪੈਕਟਰ ਮਾਰੀਆ ਨੌਰਡਸਟ੍ਰੋਮ ਨੇ ਕਿਹਾ ਕਿ ਪੁਲਿਸ ਨੇ ਵਾਹਨ ਨੂੰ SH1 ‘ਤੇ ਦੇਖਿਆ ਸੀ, ਜੋ ਉੱਤਰ ਵੱਲ ਰੁਆਕਾਕਾ ਵੱਲ ਜਾ ਰਿਹਾ ਸੀ। ਇਸ ਮਗਰੋਂ ਪੁਲਿਸ ਨੇ ਚੁਸਤੀ ਦਿਖਾਉਂਦੇ ਹੋਏ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਤਿੰਨਾਂ ‘ਤੇ ਡਕੈਤੀ, ਵਾਹਨ ਚੋਰੀ ਅਤੇ ਡਰਾਈਵਿੰਗ ਅਪਰਾਧਾਂ ਨਾਲ ਸਬੰਧਿਤ ਕਈ ਦੋਸ਼ ਲਗਾਏ ਗਏ ਹਨ। ਤਿੰਨਾਂ ਨੌਜਵਾਨਾਂ ਨੂੰ ਅੱਜ ਵੰਗਾਰੇਈ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।