ਉੱਤਰੀ ਆਕਲੈਂਡ ਵਿੱਚ ਸਟੇਟ ਹਾਈਵੇਅ 1 ‘ਤੇ ਤਿੰਨ ਵਾਹਨਾਂ ਦੀ ਟੱਕਰ ਹੋਣ ਅਤੇ ਦੱਖਣ ਵੱਲ ਜਾਣ ਵਾਲੀਆਂ ਦੋਵੇਂ ਲੇਨਾਂ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸੀ ਕਿ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਸੀ। ਹਾਦਸੇ ਦੀ ਰਿਪੋਰਟ ਸਵੇਰੇ 11.55 ਵਜੇ ਦਿੱਤੀ ਗਈ ਸੀ।
