ਸ਼ਨੀਵਾਰ ਸਵੇਰੇ ਗਲੇਨਫੀਲਡ ਮਾਲ ‘ਚ ਹੋਈ ਚੋਰੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਐਤਵਾਰ ਨੂੰ ਤਿੰਨ ਕਿਸ਼ੋਰਾਂ ਨੂੰ ਗ੍ਰਿਫਤਾਰ ਕੀਤਾ ਹੈ। 14, 15 ਅਤੇ 16 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਪੁਲਿਸ ਵੱਲੋਂ ਸਰਚ ਵਾਰੰਟ ਜਾਰੀ ਕਰਨ ਤੋਂ ਬਾਅਦ ਪੰਮੁਰੇ ਦੇ ਪਤੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਕਥਿਤ ਤੌਰ ‘ਤੇ ਮਾਲ ਵਿੱਚ ਜਿਊਲਰੀ ਸਟੋਰ ਦੀ ਲੁੱਟ ਵਿੱਚ ਸ਼ਾਮਿਲ ਸਨ। ਪੁਲਿਸ ਨੂੰ ਘਟਨਾ ਵਿੱਚ ਵਰਤੇ ਗਏ ਮੰਨੇ ਜਾਂਦੇ ਹਥਿਆਰਾਂ ਦੇ ਨਾਲ-ਨਾਲ “ਵੱਡੀ ਮਾਤਰਾ ਵਿੱਚ ਗਹਿਣੇ ਅਤੇ ਹੋਰ ਚੀਜ਼ਾਂ” ਵੀ ਮਿਲੀਆਂ ਹਨ। ਪੁਲਿਸ ਇਹ ਵੀ ਮੰਨਦੀ ਹੈ ਕਿ ਇਸ ਸਮੂਹ ਦਾ “3 ਮਈ ਨੂੰ ਵੈਸਟਰਨ ਸਪ੍ਰਿੰਗਜ਼ ਸਰਵਿਸ ਸਟੇਸ਼ਨ ਅਤੇ 5 ਮਈ ਨੂੰ ਇੱਕ ਨਿਊ ਪਲਾਈਮਾਊਥ ਜਵੈਲਰੀ ਸਟੋਰ ਦੀ ਭਿਆਨਕ ਲੁੱਟ ਨਾਲ ਵੀ ਸਬੰਧ ਹੈ।”
![three teens arrested](https://www.sadeaalaradio.co.nz/wp-content/uploads/2023/05/7c07dbf0-3b05-48ee-8fa5-a23a58202029-950x499.jpg)