ਦੇਸ਼ ਭਰ ‘ਚ ਹੁੰਦੀਆਂ ਲੁੱਟਾਂ ਖੋਹਾਂ ਨੇ ਆਮ ਲੋਕਾਂ ਸਣੇ ਪ੍ਰਸ਼ਾਸਨ ਦੀ ਵੀ ਨੀਂਦ ਉਡਾਈ ਪਈ ਹੈ। ਵੀਰਵਾਰ ਤੜਕੇ ਦੋ ਸਰਵਿਸ ਸਟੇਸ਼ਨਾਂ ‘ਤੇ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨਾਂ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਹੁਣ ਤਿੰਨ ਨੌਜਵਾਨਾਂ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਤਿੰਨਾਂ ਦੀ ਉਮਰ 15 ਅਤੇ 18 ਦੇ ਵਿਚਕਾਰ ਹੈ, ਜਿਨ੍ਹਾਂ ਨੇ ਸਵੇਰੇ 4.30 ਵਜੇ ਦੇ ਕਰੀਬ ਪੈਰੋਆ ਦੇ ਇੱਕ ਗੈਰ-ਸਰਵਿਸ ਸਟੇਸ਼ਨ ਵਿੱਚ ਦਾਖਲ ਹੋ ਕੇ ਸਮਾਨ ਚੋਰੀ ਕਰ ਲਿਆ।
ਪੁਲਿਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਤਿੰਨ ਨੌਜਵਾਨਾਂ ਨੇ ਮਤਾਮਾਤਾ ਦੇ ਇੱਕ ਸਰਵਿਸ ਸਟੇਸ਼ਨ ‘ਤੇ ਵੀ ਇੱਕ ਭਿਆਨਕ ਲੁੱਟ ਨੂੰ ਅੰਜਾਮ ਦਿੱਤਾ। ਸਰਵਿਸ ਸਟੇਸ਼ਨ ‘ਤੇ ਕੰਮ ਕਰਦੇ ਦੋ ਸਟੋਰ ਅਟੈਂਡੈਂਟ ਵੀ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਕਿਹਾ ਕਿ ਦੋਵਾਂ ਸਰਵਿਸ ਸਟੇਸ਼ਨਾਂ ਤੋਂ ਚੋਰੀ ਕੀਤਾ ਸਮਾਨ ਵਹਾਰੋਆ ਦੇ ਇੱਕ ਪਤੇ ‘ਤੇ ਮਿਲਿਆ, ਜਿੱਥੇ ਤਿੰਨ ਨੌਜਵਾਨ ਸਨ। ਇੰਨਾਂ ਵਾਰਦਾਤਾਂ ‘ਚ ਸ਼ਾਮਿਲ ਦੋ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ।